ਹੈਦਰਾਬਾਦ ਐਨਕਾਊਂਟਰ: ਸਾਇਨਾ ਨੇਹਵਾਲ ਨੇ ਪੁਲਿਸ ਦੀ ਕੀਤੀ ਸ਼ਲਾਘਾ, ਕਿਹਾ- “ਅਸੀਂ ਤੁਹਾਨੂੰ ਸਲਾਮ ਕਰਦੇ ਹਾਂ”

We salute you: Saina Nehwal lauds Hyderabad Police for encounter

ਹੈਦਰਾਬਾਦ ਐਨਕਾਊਂਟਰ: ਸਾਇਨਾ ਨੇਹਵਾਲ ਨੇ ਪੁਲਿਸ ਦੀ ਕੀਤੀ ਸ਼ਲਾਘਾ, ਕਿਹਾ- “ਅਸੀਂ ਤੁਹਾਨੂੰ ਸਲਾਮ ਕਰਦੇ ਹਾਂ”,ਨਵੀਂ ਦਿੱਲੀ: ਪਿਛਲੇ ਮਹੀਨੇ ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 4 ਮੁਲਜ਼ਮਾਂ ਦੀ ਅੱਜ ਪੁਲਿਸ ਮੁਕਾਬਲੇ ‘ਚ ਮੌਤ ਹੋ ਗਈ ਹੈ।

ਇਸ ਘਟਨਾ ਤੋਂ ਬਾਅਦ ਜਿਥੇ ਦੇਸ਼ ‘ਚ ਭਰ ‘ਚ ਲੋਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਤੇ ਤੇਲੰਗਾਨਾ ਪੁਲਿਸ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਵੀ ਤੇਲੰਗਾਨਾ ਪੁਲਿਸ ਦੀ ਸ਼ਲਾਘਾ ਕੀਤੀ ਹੈ।

ਹੋਰ ਪੜ੍ਹੋ : ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਜਲੰਧਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 1 ਮਹਿਲਾ ਗ੍ਰਿਫਤਾਰ

ਉਹਨਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਲਿਖਿਆ ਹੈ ਕਿ “ਬਹੁਤ ਵਧੀਆ ਕੰਮ, ਹੈਦਰਾਬਾਦ ਪੁਲਿਸ…ਅਸੀਂ ਤੁਹਾਨੂੰ ਸਲਾਮ ਕਰਦੇ ਹਾਂ।

ਤੁਹਾਨੂੰ ਦੱਸ ਦਈਏ ਕਿ 27-28 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸੇ ਥਾਂ ‘ਤੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਇਨ੍ਹਾਂ ਚਾਰੇ ਦੋਸ਼ੀਆਂ ਨੇ ਗੈਂਗਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇੰਨਾਂ ਦਰਿੰਦਿਆਂ ਨੇ ਮਹਿਲਾ ਡਾਕਟਰ ਦੀ ਲਾਸ਼ ਨੂੰ ਬੁਰੀ ਤਰ੍ਹਾਂ ਸਾੜ ਵੀ ਦਿੱਤਾ ਸੀ।

-PTC News