ਸ਼ਹੀਦ ਪਾਇਲਟ ਅਭਿਨਵ ਦਾ ਸਨਮਾਨਾਂ ਨਾਲ ਹੋਇਆ ਸਸਕਾਰ, ਹਰ ਅੱਖ ਹੋਈ ਨਮ

By Jagroop Kaur - May 23, 2021 2:05 pm

ਬੀਤੇ ਦਿਨੀਂ ਮੋਗਾ ਵਿਖੇ ਹੋਏ ਜਹਾਜ਼ ਕ੍ਰੈਸ਼ ਹੋਣ ਤੇ ਮਾਰੇ ਗਏ ਸਕੁਐਡਰਨ ਲੀਡਰ ਅਭਿਨਵ ਚੌਧਰੀ ਦਾ ਸ਼ਨੀਵਾਰ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਪੁਸਾਰ ’ਚ ਸੈਨਿਕ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸ਼ਹੀਦ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਹਰ ਕਿਸੇ ਦੀ ਅੱਖਾਂ ’ਚ ਹੰਝੂ ਸਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਪਿੰਡ ਭਾਰਤ ਮਾਤਾ ਦੀ ਜੈ ਅਤੇ ਸ਼ਹੀਦ ਅਭਿਨਵ ਅਮਰ ਰਹੇ ਦੇ ਜੈਕਾਰੇ ਲਗਾਉਂਦੇ ਰਹੇ।ਮਿਗ-21 ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ 'ਚੋਂ ਵਗੇ  ਹੰਝੂ

Raed More  ਪੰਜਾਬ ਸਰਕਾਰ ਨੇ ਬਲੈਕ ਫੰਗਸ ਨੂੰ ਐਲਾਨਿਆ ਮਹਾਂਮਾਰੀ

ਅਭਿਨਵ ਚੌਧਰੀ ਦੀ ਮ੍ਰਿਤਕ ਦੇਹ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਘਰ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਜੁੱਟ ਗਏ ਸਨ। ਲੋਕ ਟਰੈਕਟਰ-ਟਰਾਲੀ, ਬਾਈਕਾਂ ਅਤੇ ਕਾਰਾਂ ਦੇ ਲੰਬੇ ਕਾਫ਼ਲੇ ਦੇ ਨਾਲ ਪਿੰਡ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਲੈ ਕੇ ਆ ਰਹੇ ਫੌਜ ਦੇ ਟਰੱਕ ਦੇ ਅੱਗੇ ਚੱਲ ਰਹੇ ਸਨ। ਵੱਡੀ ਗਿਣਤੀ ’ਚ ਪਿੰਡ ਦੀਆਂ ਗਲੀਆਂ ਅਤੇ ਛੱਤਾਂ ’ਤੇ ਲੋਕ ਅੰਤਿਮ ਦਰਸ਼ਨ ਦੇ ਲਈ ਖੜ੍ਹੇ ਸਨ।

ਮਿਗ-21 ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਪਾਇਲਟ ਅਭਿਨਵ ਦਾ ਹੋਇਆ ਸਸਕਾਰ, ਹਰ ਅੱਖ 'ਚੋਂ ਵਗੇ  ਹੰਝੂ

REad more : PSPCL ਭਰਤੀ 2021: 2632 ਸਹਾਇਕ ਲਾਈਨਮੈਨ ਅਤੇ ਹੋਰ ਅਸਾਮੀਆਂ ਲਈ ਅਰਜ਼ੀ ਦਿਓ

ਇਸ ਦੇ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਤਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਅਤੇ ਪਿੰਡ ਦੇ ਸ਼ਮਸ਼ਾਨ ਘਾਟ ’ਚ ਸੈਨਿਕ ਸਨਮਾਨ ਦੇ ਨਾਲ ਅਭਿਨਵ ਚੌਧਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ | ਜ਼ਿਕਰਯੋਗ ਹੈ ਕਿ ਮੋਗਾ ’ਚ ਵੀਰਵਾਰ ਰਾਤ 1 ਵਜੇ ਦੀ ਕਰੀਬ ਫਾਈਟਰ ਜੈੱਟ ਮਿਗ-21 ਕ੍ਰੈਸ਼ ਹੋ ਗਿਆ ਸੀ। ਹਾਦਸੇ ’ਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ।

Punjab India News in Punjabi: Punjabi News Online, Today's Punjab News –  News18 इंडिया

ਅਭਿਨਵ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਗੰਗਨਗਰ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਟ੍ਰੇਨਿੰਗ ਦੇ ਚੱਲਦੇ ਪਾਇਲਟ ਅਭਿਨਵ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿਗ-21 ਤੋਂ ਉਡਾਣ ਭਰੀ ਸੀ, ਜਿਸ ਦੇ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ। ਘਟਨਾ ਬਾਘਾਪੁਰਾਣਾ ਕਸਬਾ ਦੇ ਕੋਲ ਲੰਗਿਆਣਾ ਖ਼ੁਰਦ ਪਿੰਡ ਦੀ ਹੈ। ਪਾਇਲਟ ਅਭਿਨਵ ਦਾ ਮਰਹੂਮ ਸਰੀਰ ਵੀ ਸ਼ੁੱਕਰਵਾਰ ਸਵੇਰੇ ਬਰਾਮਦ ਕਰ ਲਿਆ ਗਿਆ ਹੈ। ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

adv-img
adv-img