ਮੁੱਖ ਖਬਰਾਂ

ਖਾਲਿਸਤਾਨੀ ਸੰਗਠਨ ਨਾਲ ਜੁੜੇ ਚਾਰੇ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਸੋਨੀਪਤ ਪਹੁੰਚੀ ਆ.ਬੀ. ਦੀ ਟੀਮ

By Jasmeet Singh -- February 21, 2022 7:01 pm

ਸੋਨੀਪਤ: ਖਾਲਿਸਤਾਨੀ ਸੰਗਠਨ ਨਾਲ ਜੁੜੇ ਚਾਰ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਹੁਣ ਆਈ.ਬੀ. ਦੀ ਟੀਮ ਵੀ ਸੋਨੀਪਤ ਪਹੁੰਚ ਗਈ ਹੈ। ਚਾਰਾਂ ਮੁਲਜ਼ਮਾਂ ਦੇ ਰਿਮਾਂਡ ਦੇ ਦੂਜੇ ਦਿਨ ਇੰਟੈਲੀਜੈਂਸ ਬਿਊਰੋ ਆਈਬੀ ਦੇ ਸਾਹਮਣੇ ਇਨ੍ਹਾਂ ਤੋਂ ਕਰੜੀ ਪੁੱਛਗਿੱਛ ਕਰ ਸਕਦੀ ਹੈ, ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਪੁੱਛਗਿੱਛ ਲਈ 5 ਅਧਿਕਾਰੀਆਂ ਦੀ ਟੀਮ ਦਿੱਲੀ ਤੋਂ ਸੋਨੀਪਤ ਪਹੁੰਚੀ ਹੈ। ਹਰਿਆਣਾ ਪੁਲਿਸ ਵੀ ਸੋਨੀਪਤ ਦੇ ਡੀਐਸਪੀ ਵਿਪਿਨ ਕਾਦਿਆਨ ਦੀ ਅਗਵਾਈ ਵਿੱਚ ਪੁੱਛਗਿੱਛ ਕਰ ਰਹੀ ਹੈ। ਚਾਰਾਂ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਸੀ।


ਇਹ ਵੀ ਪੜ੍ਹੋ: ਪੰਜਾਬ ਨੂੰ ਵੰਡਣ ਦੇ ਸੁਪਨੇ ਦੇਖਣ ਵਾਲਿਆਂ ਨੂੰ ਵੋਟਰ ਦੇਣਗੇ ਢੁੱਕਵਾਂ ਜਵਾਬ: ਸੁਨੀਲ ਜਾਖੜ

ਗਿਰਫ਼ਤਾਰ ਕੀਤੇ ਗਏ ਦੋਸ਼ੀ ਸਾਗਰ ਉਰਫ ਬਿੰਨੀ, ਸੁਨੀਲ ਉਰਫ ਪਹਿਲਵਾਨ, ਜਤਿਨ ਉਰਫ ਰਾਜੇਸ਼ ਸੋਨੀਪਤ ਦੇ ਪਿੰਡ ਜੁਆ ਅਤੇ ਸੁਰੇਂਦਰ ਉਰਫ ਸੋਨੂੰ ਪਿੰਡ ਰਾਜਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਪੰਜਾਬ ਵਿੱਚ ਚੋਣ ਮਾਹੌਲ ਖ਼ਰਾਬ ਕਰਨ ਲਈ ਦਹਿਸ਼ਤਗਰਦ ਜਥੇਬੰਦੀਆਂ ਵਲੋਂ ਜ਼ਿੰਮੇਵਾਰੀ ਦਿੱਤੀ ਗਈ ਸੀ। ਚਾਰੋ ਦੋਸ਼ੀਆਂ ਦੇ ਤਿੰਨ ਬੈਂਕ ਖਾਤੇ ਮਿਲੇ ਹਨ। ਵਿਦੇਸ਼ਾਂ ਤੋਂ ਫੰਡ ਇਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਂਦੇ ਸਨ। ਇਹ ਦੋਸ਼ੀ ਮੋਹਾਲੀ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ।

ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਸੂਚਨਾ 'ਤੇ ਸੋਨੀਪਤ ਦੀ ਕ੍ਰਾਈਮ ਬ੍ਰਾਂਚ ਨੇ ਪਰਸੋਂ ਪਿੰਡ ਜੁਆ ਖੇਡ ਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ ਦੇ ਖਾਲਿਸਤਾਨ ਅਤੇ ਟਾਈਗਰ ਫੋਰਸ ਗਰੁੱਪ ਨਾਲ ਸਬੰਧ ਸਨ। ਇਨ੍ਹਾਂ ਤਿੰਨਾਂ ਕੋਲੋਂ ਏ.ਕੇ.-47 ਅਤੇ ਤਿੰਨ ਵਿਦੇਸ਼ੀ ਮੁਦਰਾ ਬਰਾਮਦ ਹੋਈਆਂ ਹਨ। ਇਸੇ ਦੌਰਾਨ ਬੀਤੀ ਦੇਰ ਰਾਤ ਚੌਥੇ ਮੁਲਜ਼ਮ ਸੁਰਿੰਦਰ ਉਰਫ਼ ਸੋਨੂੰ ਰਾਜਪੁਰ ਨੂੰ ਵੀ ਪੁਲੀਸ ਨੇ ਗਿਰਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚੋਂ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ


ਸੋਸ਼ਲ ਮੀਡੀਆ ਰਾਹੀਂ ਅੱਤਵਾਦੀਆਂ ਦੇ ਸੰਪਰਕ 'ਚ ਆਏ ਸੋਨੀਪਤ ਦੇ ਚਾਰ ਨੌਜਵਾਨਾਂ ਨੂੰ ਆਖਰਕਾਰ ਪੰਜਾਬ ਪੁਲਸ ਦੀ ਸੂਹ 'ਤੇ ਸੋਨੀਪਤ ਪੁਲਸ ਨੇ ਗਿਰਫ਼ਤਾਰ ਕਰ ਲਿਆ ਸੀ। ਹਾਲਾਂਕਿ ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਇਨ੍ਹਾਂ ਚਾਰਾਂ ਨੂੰ ਕੱਲ ਸੋਨੀਪਤ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ 12 ਦਿਨਾਂ ਦਾ ਰਿਮਾਂਡ ਪੇਸ਼ ਕੀਤਾ ਗਿਆ, ਪਰ ਸਿਰਫ਼ 8 ਦਿਨਾਂ ਦਾ ਪੁਲੀਸ ਰਿਮਾਂਡ ਹਾਸਿਲ ਹੋ ਪਾਇਆ।


-PTC News

  • Share