ICC ਵਿਸ਼ਵ ਕੱਪ-2019 ਦਾ ਅੱਜ ਹੋਵੇਗਾ ਆਗਾਜ਼, ਇਹਨਾਂ 2 ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ

cri
ICC ਵਿਸ਼ਵ ਕੱਪ-2019 ਦਾ ਅੱਜ ਹੋਵੇਗਾ ਆਗਾਜ਼, ਇਹਨਾਂ 2 ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ

ICC ਵਿਸ਼ਵ ਕੱਪ-2019 ਦਾ ਅੱਜ ਹੋਵੇਗਾ ਆਗਾਜ਼, ਇਹਨਾਂ 2 ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ,ਵੇਲਸ: ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮਹਾਕੁੰਭ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਖਿਤਾਬ ਨੂੰ ਜਿੱਤਣ ਲਈ ਸਾਰੀਆਂ ਟੀਮਾਂ ਨੇ ਕਮਰ ਕਸ ਲਈ ਹੈ।


ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ਵਿਚ ਹੋ ਰਹੇ ਆਈ. ਸੀ. ਸੀ. ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਖੇਡਿਆ ਜਾਵੇਗਾ। ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨਾਂ ‘ਤੇ ਦੁਨੀਆ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਦਕਿ ਤਜਰਬੇਕਾਰ ਖਿਡਾਰੀਆਂ ਨਾਲ ਉਤਰ ਰਹੀ ਦੱਖਣੀ ਅਫਰੀਕਾ ਵੀ ਮਜ਼ਬੂਤ ਟੀਮਾਂ ਵਿਚੋਂ ਹੈ।


ਹੋਰ ਪੜ੍ਹੋ:ਵਾਰਾਨਸੀ ਸੀਟ ਤੋਂ ਨਰਿੰਦਰ ਮੋਦੀ ਨੇ ਤੋੜਿਆ ਆਪਣਾ ਹੀ ਰਿਕਾਰਡ, ਹਾਸਲ ਕੀਤੀ ਬੰਪਰ ਜਿੱਤ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੋਵਾਂ ਹੀ ਟੀਮਾਂ ਕੋਲ ਕਮਾਲ ਦਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ। ਇਸ ਦੀ ਬਦੌਲਤ ਉਨ੍ਹਾਂ ਨੂੰ ਇਸ ਵਾਰ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ ‘ਚ ਸ਼ਾਮਲ ਕੀਤਾ ਜਾ ਰਿਹਾ ਹੈ।


ਹਾਲਾਂਕਿ ਇਹ ਦਿਲਚਸਪ ਹੈ ਕਿ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਅਤੇ ਸ਼ਾਨਦਾਰ ਖਿਡਾਰੀਆਂ ਨਾਲ ਸਜੀ ਅਫਰੀਕੀ ਟੀਮ ਹੁਣ ਤੱਕ ਵਿਸ਼ਵ ਕੱਪ ਖਿਤਾਬ ਤੱਕ ਨਹੀਂ ਪਹੁੰਚ ਸਕੀ ਹੈ।

-PTC News