ICC ਵੱਲੋਂ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ‘ਤੇ ਬੈਨ, ਜਾਣੋ ਮਾਮਲਾ

ICC ਵੱਲੋਂ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ‘ਤੇ ਬੈਨ, ਜਾਣੋ ਮਾਮਲਾ,ਨਵੀਂ ਦਿੱਲੀ: ICC ਵੱਲੋਂ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ਨੂੰ ਇਕ ਵਨ ਡੇ ਮੈਚ ਲਈ ਸਸਪੈਂਡ ਕਰ ਦਿੱਤਾ ਹੈ। ਦਰਅਸਲ, ICC ਨੇ ਸਲੋਅ ਓਵਰ ਰਫ਼ਤਾਰ ਦੇ ਚੱਲ ਈਓਨ ਮੋਰਗਨ ‘ਤੇ ਇਕ ਵਨ ਡੇ ਮੈਚ ਦਾ ਬੈਨ ਲਗਾ ਹੈ।

morgan
ICC ਵੱਲੋਂ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ‘ਤੇ ਬੈਨ, ਜਾਣੋ ਮਾਮਲਾ

ਤੁਹਾਨੂੰ ਦੱਸ ਦੇਈਏ ਕਿ ਆਈ. ਸੀ. ਸੀ ਵਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਇੰਗਲੈਂਡ ਦੀ ਟੀਮ ਨੂੰ ਪਾਕਿਸਤਾਨ ਦੇ ਖਿਲਾਫ ਮੰਗਲਵਾਰ ਨੂੰ ਬਰਿਸਟਲ ‘ਚ ਖੇਡੇ ਗਏ ਪੰਜ ਮੈਚਾਂ ਦੀ ਸੀਰੀਜ਼ ਦੇ ਤੀਜੇ ਵਨ-ਡੇ ਮੈਚ ‘ਚ ਹੌਲੀ ਓਵਰ ਰਫ਼ਤਾਰ ਦਾ ਦੋਸ਼ੀ ਪਾਇਆ ਗਿਆ ਹੈ।

ਹੋਰ ਪੜ੍ਹੋ:ਇਸ ਬਜ਼ੁਰਗ ਬਾਬੇ ਨੇ ਹੀਰ ਗਾ ਕੇ ਕੀਤਾ ਸਭ ਨੂੰ ਹੈਰਾਨ, ਵੀਡੀਓ ਹੋਈ ਵਾਇਰਲ

morgan
ICC ਵੱਲੋਂ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ‘ਤੇ ਬੈਨ, ਜਾਣੋ ਮਾਮਲਾ

ਇਸ ਤੋਂ ਬਾਅਦ ਆਈ. ਸੀ. ਸੀ ਨੇ ਟੀਮ ਦੇ ਕਪਤਾਨ ਈਓਨ ਮੋਰਗਨ ‘ਤੇ ਇਕ ਮੈਚ ਦਾ ਬੈਨ ਤਾਂ ਲਗਾਇਆ ਹੀ ਹੈ ਨਾਲ ਹੀ ਨਾਲ ਮੋਰਗਨ ‘ਤੇ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਵੀ ਲਗਾ ਹੈ।

-PTC News