Fri, Apr 19, 2024
Whatsapp

ICC Women T20 World Cup : ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ 'ਤੇ ਕੀਤਾ ਕਬਜਾ

Written by  Jashan A -- November 25th 2018 09:45 AM -- Updated: November 25th 2018 09:50 AM
ICC Women T20 World Cup : ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ 'ਤੇ ਕੀਤਾ ਕਬਜਾ

ICC Women T20 World Cup : ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ 'ਤੇ ਕੀਤਾ ਕਬਜਾ

ICC Women T20 World Cup :ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ 'ਤੇ ਕੀਤਾ ਕਬਜਾ,ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਵਰਲਡ ਟੀ20 2018 ਦਾ ਖਿਤਾਬ ਆਪਣੇ ਨਾਮ ਕਰ ਲਿਆ। ਅੱਜ ਸਵੇਰੇ ਖੇਡੇ ਗਏ ਫਾਈਨਲ 'ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 8 ਵਿਕੇਟ ਨਾਲ ਹਰਾ ਕੇ ਇਸ ਟ੍ਰਾਫ਼ੀ 'ਤੇ ਚੌਥੀ ਵਾਰ ਕਬਜਾ ਕੀਤਾ। World Cupਦੱਸ ਦੇਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਇੰਗਲੈਂਡ ਦੀ ਟੀਮ 19.4 ਓਵਰਾ 'ਚ ਸਿਰਫ 105 ਦੌੜਾਂ 'ਤੇ ਆਲ ਆਉਟ ਹੋ ਗਈ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ 15.1 ਓਵਰਾ 'ਚ 2 ਵਿਕੇਟ ਗਵਾ ਕੇ ਟੀਚਾ ਹਾਸਲ ਕਰ ਲਿਆ।ਭਾਰਤ ਦੇ ਖਿਲਾਫ ਮੈਚ 'ਚ ਚੋਟਿਲ ਹੋਣ ਵਾਲੀ ਏਲਿਸਾ ਹੀਲੀ ਅਤੇ ਬੇਥ ਮੂਨੀ ਨੇ ਪਹਿਲੈ ਵਿਕੇਟ ਲਈ 29 ਰਨਾਂ ਦੀ ਸਾਂਝੇਦਾਰੀ ਕੀਤੀ। ਹੀਲੀ 22 ਰਨ ਬਣਾ ਕੇ ਸੋਫੀ ਏਲੇਕਸਟੋਨ ਦੀ ਗੇਂਦ 'ਤੇ ਬੋਲਡ ਹੋ ਗਈ।

ਇਸ ਦੇ ਬਾਅਦ ਦੂਜੀ ਸਲਾਮੀ ਬੈਟਰ ਬੇਥ ਮੂਨੀ ਨੇ 14 ਰਨ ਬਣਾਏ। ਇਸ ਤੋਂ ਬਾਅਦ ਗਾਰਡਨਰ ਅਤੇ ਕਪਤਾਨ ਮਿਗ ਲੈਨਿੰਗ ਨੇ ਕੋਈ ਹੋਰ ਵਿਕੇਟ ਡਿੱਗਣ ਨਹੀਂ ਦਿੱਤਾ ਅਤੇ ਨਾਬਾਦ 62 ਰਨਾਂ ਦੀ ਸਾਂਝੇਦਾਰੀ ਕਰ ਆਸਟ੍ਰੇਲੀਆ ਨੂੰ ਖਿਤਾਬ ਦਵਾਇਆ। ਗਾਰਡਨਰ 33 ਰਣ ਅਤੇ ਲੈਨਿੰਗ 28 'ਤੇ ਨਾਟ ਆਉਟ ਰਹੇ। ਦੱਸਣਯੋਗ ਹੈ ਕਿ ਇੰਗਲੈਂਡ ਦੀ ਕਪਤਾਨ ਹੀਥਰ ਨਾਇਟ ਨੇ ਟਾਸ ਜਿੱਤਿਆ ਅਤੇ ਇਸ ਅਹਿਮ ਮੁਕਾਬਲੇ 'ਚ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ।ਪਰ ਆਸਟਰੇਲਈਆਈ ਗੇਂਦਬਾਜਾਂ ਨੇ ਉਨ੍ਹਾਂ ਦੇ ਫੈਸਲੇ ਨੂੰ ਗਲਤ ਸਾਬਤ ਕੀਤਾ। —PTC News

Top News view more...

Latest News view more...