ICC Women’s T20 World Cup ਦੇ ਆਖਰੀ ਪ੍ਰੋਗਰਾਮ ਦਾ ਐਲਾਨ, ਇਸ ਦਿਨ ਹੋਵੇਗਾ ਫਾਈਨਲ

icc

ICC Women’s T20 World Cup ਦੇ ਆਖਰੀ ਪ੍ਰੋਗਰਾਮ ਦਾ ਐਲਾਨ, ਇਸ ਦਿਨ ਹੋਵੇਗਾ ਫਾਈਨਲ,ਨਵੀਂ ਦਿੱਲੀਲ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਆਖਰੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੌਰਾਨ ਇਸ ਟੂਰਨਾਮੈਂਟ ‘ਚ ਹਿੱਸਾ ਲੈਣਵਾਲੀਆਂ ਟੀਮਾਂ ਦੇ ਨਾਮ ਵੀ ਤੈਅ ਹੋ ਚੁੱਕੇ ਹਨ। ਬੰਗਲਾਦੇਸ਼ ਦੀ ਮਹਿਲਾ ਟੀਮ ਵਰਲਡ ਕੱਪ ਲਈ ਗਰੁਪ-ਏ ‘ਚ ਰੱਖੀਆਂ ਗਈਆਂ ਹਨ।

ਇਸ ਗਰੁੱਪ ‘ਚ ਮੌਜੂਦਾ ਚੈਂਪੀਅਨ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਨ।ਦੂਜੀ ਪਾਸੇ 12 ਸਾਲ ਪਹਿਲਾਂ ਆਪਣਾ ਪਹਿਲਾ ਇੰਟਰਨੈਸ਼ਨਲ ਮੈਚ ਖੇਡਣ ਵਾਲੀ ਥਾਈਲੈਂਡ ਦੀ ਟੀਮ ਨੇ ਵਰਲਡ ਕੱਪ ਲਈ ਕੁਆਲੀਫਾਈ ਕਰਕੇ ਇਤਿਹਾਸ ਰਚ ਦਿੱਤਾ।

ਹੋਰ ਪੜ੍ਹੋ:ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਹੋਈ ਸ਼ੁਰੂ,ਮੁੱਖ ਮੰਤਰੀ ਯੇਦੀਯੁਰੱਪਾ ਨੇ ਦਿੱਤਾ ਅਸਤੀਫ਼ਾ

ਇਸ ਟੀਮ ਨੂੰ ਗਰੁੱਪ-ਬੀ ‘ਚ ਇੰਗਲੈਂਡ, ਦੱਖਣ ਅਫਰੀਕਾ, ਵੈਸਟਇੰਡੀਜ਼ ਅਤੇ ਪਾਕਿਸਤਾਨ ਨਾਲ ਰੱਖਿਆ ਗਿਆ ਹੈ।ਟੂਨਾਰਮੈਂਟ ਦੇ ਪਹਿਲੇ ਮੈਚ ‘ਚ ਭਾਰਤ ਦਾ ਸਾਹਮਣਾ 21 ਫਰਵਰੀ ਨੂੰ ਮੇਜ਼ਬਾਨ ਆਸਟਰੇਲੀਆ ਨਾਲ ਹੋਵੇਗਾ। ਟੂਨਾਰਮੈਂਟ ਦਾ ਫਾਈਨਲ ਮੇਲਬਰਨ ‘ਚ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਦਿਨ ਇੰਟਰਨੈਸ਼ਨਲ ਵੂਮੇਂਸ ਡੇ ਮਨਾਇਆ ਜਾਂਦਾ ਹੈ।

-PTC News