ਮਹਿਲਾ T20 ਵਿਸ਼ਵ ਕੱਪ: ਭਾਰਤ ਦੀ ਜੇਤੂ ਸ਼ੁਰੂਆਤ, ਆਸਟਰੇਲੀਆ ਨੂੰ ਦਿੱਤੀ ਕਰਾਰੀ ਮਾਤ

ਮਹਿਲਾ T20 ਵਿਸ਼ਵ ਕੱਪ

ਸਿਡਨੀ: ਆਸਟ੍ਰੇਲੀਆ ਦੇ ਸਿਡਨੀ ‘ਚ ਅੱਜ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਜਿਸ ਦੌਰਾਨ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਆਸਟਰੇਲੀਆ ਅਤੇ ਭਾਰਤ ਦੇ ਵਿਚਾਲੇ ਖੇਡਿਆ ਗਿਆ ਹੈ। ਜਿਸ ‘ਚ ਭਾਰਤ ਨੇ ਜਿੱਤ ਹਾਸਲ ਕਰ ਇਸ ਮਹਾਕੁੰਭ ‘ਚ ਜੇਤੂ ਸ਼ੁਰੁਆਤ ਕਰ ਲਈ ਹੈ। ਭਾਰਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਦਿੱਤਾ।

ਟਾਸ ਹਾਰ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਸਾਹਮਣੇ 133 ਦੌੜਾਂ ਦਾ ਟੀਚਾ ਰੱਖਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆਈ ਟੀਮ ਨੇ ਸੰਭਲੀ ਹੋਈ ਪਾਰੀ ਨਾਲ ਸ਼ੁਰੂਆਤ ਕੀਤੀ ਪਰ ਸਲਾਮੀ ਬੱਲੇਬਾਜ਼ ਮੂਨੀ 12 ਗੇਂਦਾਂ ‘ਤੇ ਸਿਰਫ 6 ਦੌੜਾਂ ਬਣਾ ਕੇ ਸ਼ਿਖਾ ਪਾਂਡੇ ਦੀ ਗੇਂਦ ‘ਤੇ ਆਊਟ ਹੋ ਗਈ। ਇਸ ਨਾਲ ਵਿਰੋਧੀ ਟੀਮ ਟੀਚਾ ਹਾਸਲ ਨਾ ਕਰ ਸਕੀ।

ਹੋਰ ਪੜ੍ਹੋ: ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤ

ਭਾਰਤ ਪਲੇਇੰਗ ਇਲੈਵਨ :
ਸ਼ੈਫਾਲੀ ਵਰਮਾ, ਸਿਮਰਤੀ ਮੰਧਾਨਾ, ਜੇਮਿਮਾਹ ਰੋਡਰਿਗਸ, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਮੂਰਤੀ, ਸ਼ਿਖਾ ਪੰਡਿਤ,ਤਾਨੀਆ ਭਾਟਿਆ (ਵਿਕਟਕੀਪਰ),ਅਰੁੰਧਤੀ ਰੇੱਡੀ, ਪੂਨਮ ਯਾਦਵ,ਰਾਜੇਸ਼ਵਰੀ ਗਾਇਕਵਾੜ।

ਆਸਟਰੇਲੀਆ ਪਲੇਇੰਗ ਇਲੈਵਨ :
ਐਲਿਸਾ ਹੀਲੀ (ਵਿਕਟਕੀਪਰ), ਬੇਥ ਮੂਨੀ, ਐਸ਼ਲੀਗ ਗਾਰਡਨ, ਮੇਗ ਲੈਨਿੰਗ (ਕਪਤਾਨ), ਐਲਿਸੇ ਪੈਰੀ, ਰੈਸ਼ੇਲ ਹੇਂਸ, ਐਨਾਬੇਲ ਸੁਦਰਲੈਂਡ, ਜੇਸ ਜੋਨਾਸੇਨ, ਡੇਲਿਸਾ ਕਿਮਿੰਨ, ਮੌਲੀ ਸਟਰਾਨੋ, ਮੇਗਨ ਸ਼ੁੱਟ।

-PTC News