Fri, Apr 19, 2024
Whatsapp

ਧੋਨੀ ਦੇ ਇਸ ਛੱਕੇ ਨੇ ਯਾਦ ਕਰਾਇਆ 2011 ਵਰਲਡ ਕੱਪ ਫਾਈਨਲ, ਦੇਖੋ ਵੀਡੀਓ

Written by  Jashan A -- May 29th 2019 07:23 PM
ਧੋਨੀ ਦੇ ਇਸ ਛੱਕੇ ਨੇ ਯਾਦ ਕਰਾਇਆ 2011 ਵਰਲਡ ਕੱਪ ਫਾਈਨਲ, ਦੇਖੋ ਵੀਡੀਓ

ਧੋਨੀ ਦੇ ਇਸ ਛੱਕੇ ਨੇ ਯਾਦ ਕਰਾਇਆ 2011 ਵਰਲਡ ਕੱਪ ਫਾਈਨਲ, ਦੇਖੋ ਵੀਡੀਓ

ਧੋਨੀ ਦੇ ਇਸ ਛੱਕੇ ਨੇ ਯਾਦ ਕਰਾਇਆ 2011 ਵਰਲਡ ਕੱਪ ਫਾਈਨਲ, ਦੇਖੋ ਵੀਡੀਓ,ਕਾਰਡਿਫ: ਬੀਤੇ ਦਿਨ ਭਾਰਤ ਅਤੇ ਬੰਗਲਾਦੇਸ਼ ਦੀ ਟੀਮ ਵਿਚਾਲੇ ਖੇਡੇ ਗਏ ਆਖਰੀ ਅਭਿਆਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਕਰਾਰੀ ਮਾਤ ਦਿੱਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ 360 ਦੌੜਾਂ ਦਾ ਟੀਚਾ ਦਿੱਤਾ। ਕਾਰਡਿਫ ਵਿਖੇ ਬੰਗਲਾਦੇਸ਼ ਅਤੇ ਇੰਡੀਆ ਆਖਰੀ ਅਭਿਆਸ ਮੈਚ ਵਿਚ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਧੋਨੀ ਨੇ ਆਪਣਾ ਦਮ ਦਿਖਾਉਂਦਿਆਂ ਤੂਫਾਨੀ ਸੈਂਕੜਾ ਲਗਾਇਆ। ਧੋਨੀ ਨੇ 73 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਧੋਨੀ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਹੋਰ ਪੜ੍ਹੋ:ਛੱਤੀਸਗੜ੍ਹ ਦੇ ਸੁਕਮਾ ‘ਚ ਨਕਸਲੀਆਂ ਨੇ ਗੱਡੀਆਂ ਨੂੰ ਲਗਾਈ ਅੱਗ, ਮਚਿਆ ਹੜਕੰਪ ਧੋਨੀ ਦੇ ਇਸ ਛੱਕੇ ਨੇ 2011 ਦੇ ਵਿਸ਼ਵ ਕੱਪ ਦੀ ਯਾਦ ਦਿਵਾ ਦਿੱਤੀ ਜਦੋਂ ਉਹਨਾਂ ਨੇ ਸ੍ਰੀਲੰਕਾ ਖਿਲਾਫ ਫਾਈਨਲ ਮੈਚ ਖੇਡਦਿਆਂ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ ਸੀ।

ਇਸ ਸੈਂਕੜੇ ਵਾਲੀ ਪਾਰੀ ਵਿਚ ਧੋਨੀ ਨੇ 6 ਛੱਕੇ ਅਤੇ 8 ਚੌਕੇ ਲਗਾਏ।ਇਹ 2017 ਤੋਂ ਬਾਅਦ ਧੋਨੀ ਦਾ ਪਹਿਲਾ ਸੈਂਕੜਾ ਹੈ। ਇਸ ਤੋਂ ਪਹਿਲਾਂ ਧੋਨੀ ਨੇ 19 ਜਨਵਰੀ 2017 ਵਿਚ ਇੰਗਲੈਂਡ ਖਿਲਾਫ 134 ਦੌੜਾਂ ਦੀ ਪਾਰੀ ਖੇਡੀ ਸੀ ਪਰ ਉਹ ਮੈਚ ਅੰਤਰਰਾਸ਼ਟਰੀ ਮੈਚ ਸੀ ਅਤੇ ਇਹ ਅਭਿਆਸ ਮੈਚ ਹੈ। -PTC News

Top News view more...

Latest News view more...