Tue, Apr 23, 2024
Whatsapp

ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਹੋਣਗੇ ਭਿਆਨਕ: ਜੋ ਬਾਈਡਨ

Written by  Riya Bawa -- August 17th 2021 10:50 AM
ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਹੋਣਗੇ ਭਿਆਨਕ: ਜੋ ਬਾਈਡਨ

ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਹੋਣਗੇ ਭਿਆਨਕ: ਜੋ ਬਾਈਡਨ

ਵਾਸ਼ਿੰਗਟਨ - ਅਫਗਾਨਿਸਤਾਨ 'ਚ ਜੋ ਹੋਇਆ ਦੁਨੀਆਂ ਭਰ 'ਚ ਕਿਸੇ ਨੇ ਵੀ ਕਲਪਨਾ ਵੀ ਨਹੀਂ ਕੀਤੀ ਸੀ। ਦੋ ਸਾਲ ਤਕ ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਦੀਆਂ ਫੌਜਾਂ ਰਹੀਆਂ ਹੋਣ ਉਸ ਕਿਲ੍ਹੇ ਨੂੰ ਤਾਲਿਬਾਨ ਨੇ ਚੁਟਕੀ 'ਚ ਮਸਲ ਦਿੱਤਾ। ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਾ ਹੈ, ਕਾਬੁਲ 'ਚ ਹਫੜਾ ਦਫੜੀ ਦੀਆਂ ਤਸਵੀਰਾਂ ਦੁਨੀਆਂ ਸਾਹਮਣੇ ਹਨ। ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਦੇ ਵੱਡੇ ਲੀਡਰ ਅਫਗਾਨਿਸਤਾਨ 'ਚ ਸਰਕਾਰ ਬਣਾਉਣ ਨੂੰ ਲੈ ਕੇ ਅੱਜ ਕੋਈ ਐਲਾਨ ਕਰ ਸਕਦੇ ਹਨ। Ashraf Ghani left Afghanistan with 4 cars, 1 helicopter full of cash: Russian Embassy ਇਸ ਵਿਚਕਾਰ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫ਼ਗ਼ਾਨਿਸਤਾਨ ਦੀ ਹਾਲਤ ਲਈ ਉਸ ਦੇ ਨੇਤਾ ਜ਼ਿੰਮੇਵਾਰ ਹਨ, ਜੋ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਤੇਜੀ ਨਾਲ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਸਕਦਾ ਹੈ , ਕਿਉਂਕਿ ਉੱਥੋਂ ਦੇ ਨੇਤਾ ਦੇਸ਼ ਛੱਡ ਕੇ ਭੱਜ ਗਏ ਅਤੇ ਅਮਰੀਕੀ ਫ਼ੌਜੀਆਂ ਵਲੋਂ ਸਿੱਖਿਅਤ ਅਫ਼ਗ਼ਾਨ ਫ਼ੌਜੀ ਤਾਲਿਬਾਨ ਖ਼ਿਲਾਫ਼ ਲੜਨਾ ਨਹੀਂ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਸੱਚ ਇਹ ਹੈ ਕਿ ਉੱਥੇ ਤੇਜੀ ਨਾਲ ਸਥਿਤੀ ਬਦਲੀ ਕਿਉਂਕਿ ਅਫ਼ਗ਼ਾਨ ਨੇਤਾਵਾਂ ਨੇ ਹਥਿਆਰ ਸੁੱਟ ਦਿੱਤੇ ਹਨ ਅਤੇ ਕਈ ਸਥਾਨਾਂ 'ਤੇ ਅਫ਼ਗ਼ਾਨ ਸੈਨਾ ਨੇ ਬਿਨਾਂ ਸੰਘਰਸ਼ ਦੇ ਹਾਰ ਸਵੀਕਾਰ ਕਰ ਲਈ। ਇਸ ਦੇ ਨਾਲ੍ਹ ਹੀ ਦੂਜੇ ਪਾਸੇ ਜੋ ਬਾਇਡਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ 'ਤੇ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਿਨਾਂ ਲੜੇ ਦੇਸ਼ ਤੋਂ ਭੱਜ ਗਏ। ਦੇਸ਼ 'ਚ ਬਣੀ ਇਸ ਸਥਿਤੀ ਨੂੰ ਲੈ ਕੇ ਗਨੀ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗਨੀ ਕਿਵੇਂ ਆਪਣੇ ਦੇਸ਼ ਦੇ ਲੋਕਾਂ ਨੂੰ ਇਸ ਹਾਲਾਤ 'ਚ ਛੱਡ ਕੇ ਭੱਜ ਸਕਦੇ ਹਨ। -PTCNews


Top News view more...

Latest News view more...