ਜੇਕਰ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਨਾ ਨਿਕਲੇ ਤਾਂ ਕੋਰੋਨਾ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ : ਸੁਖਬੀਰ ਸਿੰਘ ਬਾਦਲ

By Shanker Badra - August 27, 2020 6:08 pm

ਜੇਕਰ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਨਾ ਨਿਕਲੇ ਤਾਂ ਕੋਰੋਨਾ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਰਚੂਅਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਪੰਜਾਬ ਦੇ ਵਿੱਚ ਕੇਸ ਵਧਣਗੇ ਅਤੇ ਮੌਤਾਂ ਵੀ ਵਧਣਗੀਆਂ ਪਰ ਉਹ ਵੀ ਦੱਸਣ ਕਿ ਸਰਕਾਰ ਦੇ ਇੰਤਜ਼ਾਮ ਕੀ ਹਨ।

ਜੇਕਰ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਨਾ ਨਿਕਲੇ ਤਾਂ ਕੋਰੋਨਾ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ :  ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਕੋਰੋਨਾ ਕਾਰਨ ਸੂਬੇ 'ਚ ਹਾਲਾਤ ਮਾੜੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ 'ਚੋਂ ਨਹੀਂ ਨਿਕਲ ਰਹੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ 'ਚੋਂ ਬਾਹਰ ਨਾ ਨਿਕਲੇ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।

ਜੇਕਰ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਨਾ ਨਿਕਲੇ ਤਾਂ ਕੋਰੋਨਾ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ :  ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਕਿ ਜੋ ਨਕਲੀ ਸ਼ਰਾਬ ਨਾਲ ਮੌਤਾਂ ਹੋਈਆਂ ਹਨ ,ਉਸ ਦਾ ਜਵਾਬ ਸਰਕਾਰ ਦੇਵੇ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਕਲੀ ਸ਼ਰਾਬ ਨੂੰ ਲੈ ਕੇ ਜਾਂਚ ਨਹੀਂ ਕਾਰਵਾਈ ਤਾਂ ਅਸੀਂ ਸੀਬੀਆਈ ਜਾਂਚ ਲਈ ਹਾਈ ਕੋਰਟ ਜਾਵਾਂਗੇ। ਇਸ ਦੇ ਨਾਲ ਹੀ ਕਿਹਾ ਕਿ ਰੇਤ ਮਾਫ਼ੀਆ ਕਰਕੇ ਨਦੀਆਂ ਦਾ ਰੁਝਾਨ ਬਦਲ ਰਿਹਾ ,ਜਿਸ ਕਰਕੇ ਹੜਾ ਵਾਲੀ ਸਥਿਤੀ ਬਣੀ ਹੈ।

ਜੇਕਰ ਕੈਪਟਨ ਆਪਣੇ ਫਾਰਮ ਹਾਊਸ 'ਚੋਂ ਨਾ ਨਿਕਲੇ ਤਾਂ ਕੋਰੋਨਾ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਸਕਦਾ :  ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਗੰਭੀਰ ਹਾਲਾਤ 'ਚ ਵੀ ਮੁੱਖ ਮੰਤਰੀ ਨੇ ਵਿਧਾਨ ਸਭਾ ਦਾ ਇਜਲਾਸ ਬੁਲਾ ਲਿਆ, ਜਦਕਿ ਸੈਸ਼ਨ ਮਹੀਨੇ ਜਾਂ ਡੇਢ ਮਹੀਨੇ ਬਾਅਦ ਬੁਲਾਉਣਾ ਚਾਹੀਦਾ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਸਰਕਾਰ ਨੇ ਦੋ ਘੰਟੇ ਦਾ ਸੈਸ਼ਨ ਬੁਲਾ ਕੇ ਸਿਰਫ ਫਾਰਮੈਲਿਟੀ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਕਾਂਗਰਸ ਦਾ ਚੋਣ ਮੈਨੀਫੈਸਟੋ ਪੜ੍ਹੋ। ਉਸ ਵਿੱਚ ਪ੍ਰਾਈਵੇਟ ਮੰਡੀਆਂ ਬਣਾਉਣ ਨੂੰ ,ਆਰਡੀਨੈਂਸ ਲਿਆਉਣ ਦੀ ਗੱਲ ਕੀਤੀ ਸੀ ਅਤੇ ਉਹ ਇੱਕੋ -ਇੱਕੋ ਕੰਮ ਹੀ ਉਨ੍ਹਾਂ ਨੇ ਸਰਕਾਰ ਆਉਣ ਦੇ ਵਿੱਚ ਕੀਤਾ ਅਤੇ ਹੁਣ ਉਸੇ ਦਾ ਹੀ ਵਿਰੋਧ ਕਰ ਰਹੇ ਹਨ, ਜਦੋਂ ਉਹ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਹੈ।
-PTCNews

adv-img
adv-img