ਮੁੱਖ ਖਬਰਾਂ

ਹੋਰ ਭਾਰੀ ਬਾਰਿਸ਼ ਹੋਈ ਤਾਂ ਸੁਖਨਾ ਝੀਲ ਉਪਰ ਵੰਡੇ ਜਾਣਗੇ ਲੱਡੂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

By Ravinder Singh -- July 12, 2022 7:07 pm

ਚੰਡੀਗੜ੍ਹ : ਦੇਸ਼ਾਂ -ਵਿਦੇਸ਼ਾਂ ਦੇ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਸੁਖਨਾ ਝੀਲ ਵਿੱਚ ਸਾਉਣ ਦਾ ਮਹੀਨਾ ਹੋਣ ਕਾਰਨ ਪਾਣੀ ਦਾ ਪੱਧਰ ਕਾਫੀ ਚੰਗਾ ਹੈ। ਇਸ ਵਾਰ ਮਾਨਸੂਨ ਵੀ ਮੌਸਮ ਵਿਭਾਗ ਦੀ ਪੇਸ਼ੀਨਗੋਈ ਤੋਂ ਕੁਝ ਦਿਨ ਪਹਿਲਾਂ ਆ ਗਿਆ ਹੈ। ਇਸ ਕਾਰਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਭਾਰੀ ਮੀਂਹ ਪੈ ਰਹੇ ਹਨ। ਇਥੇ ਖਾਸ ਗੱਲ ਇਹ ਹੈ ਕਿ ਸੁਖਨਾ ਝੀਲ ਉਪਰ ਹਰ ਖ਼ੁਸ਼ੀ ਦੇ ਮੌਕੇ ਉਤੇ ਲੱਡੂ ਵੰਡੇ ਜਾਂਦੇ ਹਨ। ਨੇੜੇ ਦੇ ਪਿੰਡਾਂ ਲੋਕ ਅਤੇ ਇਥੇ ਤਾਇਨਾਤ ਮੁਲਾਜ਼ਮ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਤੁਹਾਨੂੰ ਇਹ ਜਾਣ ਕੇ ਥੋੜ੍ਹੀ ਹੈਰਾਨੀ ਹੋਵੇਗੀ ਕਿ ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹਣ 'ਤੇ ਮੁਲਾਜ਼ਮ ਲੱਡੂ ਵੰਡ ਕੇ ਜਸ਼ਨ ਮਨਾਉਂਦੇ ਹਨ। ਇਹ ਰੀਤ ਲੰਬੇ ਸਮੇਂ ਤੋਂ ਚੱਲ ਰਹੀ।

ਹੋਰ ਭਾਰੀ ਬਾਰਿਸ਼ ਹੋਈ ਤਾਂ ਸੁਖਨਾ ਝੀਲ ਉਪਰ ਵੰਡੇ ਜਾਣਗੇ ਲੱਡੂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਭਾਰੀ ਮੀਂਹ ਦੌਰਾਨ ਸੁਖਨਾ ਦੇ ਫਲੱਡ ਗੇਟ ਖੋਲ੍ਹਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਫਲੱਡ ਗੇਟ ਖੋਲ੍ਹੇ ਜਾਣ ਉਤੇ ਹਰ ਸਾਲ ਇਥੇ ਤਾਇਨਾਤ ਮੁਲਾਜ਼ਮ ਅਤੇ ਨੇੜੇ ਦੇ ਪਿੰਡਾਂ ਦੇ ਲੋਕ ਵੱਲੋਂ ਲੱਡੂ ਵੰਡਦੇ ਹਨ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਮਾਨਸੂਨ ਭਰਵਾਂ ਰਿਹਾ ਹੈ। ਇਹ ਕਾਫੀ ਪੁਰਾਣੀ ਰੀਤ ਹੈ ਕਿ ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਖਵਾਜਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਲੱਡੂ ਵੰਡੇ ਜਾਂਦੇ ਹਨ।

ਹੋਰ ਭਾਰੀ ਬਾਰਿਸ਼ ਹੋਈ ਤਾਂ ਸੁਖਨਾ ਝੀਲ ਉਪਰ ਵੰਡੇ ਜਾਣਗੇ ਲੱਡੂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨਇਸ ਰਸਮ ਨੂੰ ਨਿਭਾਉਣ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕ ਸੁਖਨਾ ਝੀਲ ਉਪਰ ਇਕੱਠੇ ਹੁੰਦੇ ਹਨ। ਉਹ ਖ਼ੁਦ ਵੀ ਫਲੱਡ ਗੇਟ ਖੋਲ੍ਹਣ ਦੀ ਕਾਰਵਾਈ ਵਿੱਚ ਸ਼ਾਮਲ ਹਨ। ਪਿਛਲੇ ਸਾਲ ਫਲੱਡ ਗੇਟਾਂ ਨੂੰ ਚਾਰ ਵਾਰ ਖੋਲ੍ਹਣਾ ਪਿਆ ਸੀ। ਇਸ ਵਾਰ ਵੀ ਇਹੋ ਆਸਾਰ ਨਜ਼ਰ ਆ ਰਹੇ ਹਨ ਕਿਉਂਕਿ ਸੁਖਨਾ ਦੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਹੈ। ਮਾਨਸੂਨ ਪਿੱਛੋਂ ਸ਼ਹਿਰ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਮੰਗਲਵਾਰ ਦੀ ਸਵੇਰ ਭਾਰੀ ਬਾਰਿਸ਼ ਹੋਈ। ਹਾਲਾਂਕਿ ਟ੍ਰਾਈਸਿਟੀ ਦੇ ਵੱਖ-ਵੱਖ ਥਾਵਾਂ ਉਤੇ ਭਾਰੀ ਮੀਂਹ ਪਿਆ। ਸੁਖਨਾ ਕੈਚਮੈਂਟ ਏਰੀਏ ਵਿੱਚ ਭਰਵੀਂ ਬਾਰਿਸ਼ ਹੋਣ ਕਾਰਨ ਮੀਂਹ ਰੁਕਣ ਦੇ ਕਈ ਘੰਟੇ ਬਾਅਦ ਵੀ ਪਾਣੀ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਭਾਰੀ ਮੀਂਹ ਕਾਰਨ ਸੁਖਨਾ ਝੀਲ ਭਰ ਗਈ।

ਹੋਰ ਭਾਰੀ ਬਾਰਿਸ਼ ਹੋਈ ਤਾਂ ਸੁਖਨਾ ਝੀਲ ਉਪਰ ਵੰਡੇ ਜਾਣਗੇ ਲੱਡੂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨਇਸ ਸਭ ਨੂੰ ਦੇਖਦੇ ਹੋਏ ਸੁਖਨਾ ਝੀਲ ਦੇ ਫਲੱਡ ਗੇਟ ਬੁੱਧਵਾਰ ਨੂੰ ਖੋਲ੍ਹਣ ਦੀ ਸੰਭਾਵਨਾ ਬਣ ਰਹੀ ਹੈ। ਝੀਲ ਦੇ ਪਾਣੀ ਦਾ ਪੱਧਰ ਹੁਣ 1162 ਫੁੱਟ ਤੱਕ ਵੱਧ ਗਿਆ ਹੈ। ਹੁਣ ਫਲੱਡ ਗੇਟ ਖੋਲ੍ਹਣ 'ਚ ਸਿਰਫ਼ ਇੱਕ ਫੁੱਟ ਦੀ ਕਮੀ ਰਹਿ ਗਈ ਹੈ। ਜਿਵੇਂ ਹੀ ਪਾਣੀ ਦਾ ਪੱਧਰ 1163 ਫੁੱਟ ਨੂੰ ਛੂਹੇਗਾ, ਫਲੱਡ ਗੇਟ ਤੁਰੰਤ ਖੋਲ੍ਹ ਦਿੱਤੇ ਜਾਣਗੇ। ਇਸ ਲਈ ਇੰਜੀਨੀਅਰਿੰਗ ਵਿਭਾਗ ਦੀ ਟੀਮ ਸੁਖਨਾ ਰੈਗੂਲੇਟਰੀ ਐਂਡ ਉਪਰ 24 ਘੰਟੇ ਖੜ੍ਹੀ ਹੈ। ਹੁਣ ਜੇ 40 ਤੋਂ 50 ਮਿਲੀਮੀਟਰ ਮੀਂਹ ਪੈਂਦਾ ਹੈ ਤਾਂ ਫਲੱਡ ਗੇਟ ਤੁਰੰਤ ਖੋਲ੍ਹ ਦਿੱਤੇ ਜਾਣਗੇ। ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਪੰਚਕੂਲਾ ਤੇ ਮੋਹਾਲੀ ਲਈ ਅਲਰਟ ਸੰਦੇਸ਼ ਫਲੈਸ਼ ਕੀਤਾ ਗਿਆ ਹੈ ਕਿਉਂਕਿ ਸੁਖਨਾ ਝੀਲ 'ਚੋਂ ਨਿਕਲਣ ਵਾਲਾ ਪਾਣੀ ਇਨ੍ਹਾਂ ਦੋਵਾਂ ਸ਼ਹਿਰਾਂ 'ਚੋਂ ਹੀ ਲੰਘਦਾ ਹੈ। ਅਜਿਹੇ 'ਚ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਕਰ ਕੇ ਫਲੱਡ ਗੇਟ ਖੋਲ੍ਹ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਅਫ਼ਸਰਸ਼ਾਹੀ 'ਚ ਕੀਤਾ ਵੱਡਾ ਫੇਰਬਦਲ

  • Share