Health tips : ਠੰਢ ਦੇ ਮੌਸਮ ’ਚ ਅਕਸਰ ਲੋਕ ਬਿਮਾਰ ਪੈ ਜਾਂਦੇ ਹਨ। ਅਜਿਹੇ 'ਚ ਹਰ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਿਉਂਕਿ ਇਸ ਮੌਸਮ 'ਚ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਅਤੇ ਵਾਇਰਸ ਇਨਫੈਕਸ਼ਨ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਬਿਮਾਰੀਆਂ ਤੋਂ ਬਚਣ ਲਈ ਸਵੇਰੇ ਦੇ ਨਾਸ਼ਤੇ ਵਿੱਚ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ।ਦਿਲ ਨੂੰ ਹਮੇਸ਼ਾ ਰੱਖਦਾ ਹੈ ਤੰਦਰੁਸਤ: ਜਿਹੜੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹਨ ਉਨ੍ਹਾਂ ਨੂੰ ਬਾਜਰੇ ਦੀ ਰੋਟੀ ਜਰੂਰ ਖਾਣੀ ਚਾਹੀਦੀ ਹੈ ਕਿਉਂਕਿ ਬਾਜਰਾ ਸਰੀਰ ਦੇ ਵਿਚੋਂ ਕੋਲੈਸਟਰੋਲ ਦੇ ਪੱਧਰ ਨੂੰ ਖਤਮ ਕਰਦਾ ਹੈ। ਮੋਟਾ ਅਨਾਜ ਵਿੱਚ ਮੈਗਨੀਸ਼ੀਅਮ ਵਧੇਰੇ ਹੁੰਦਾ ਹੈ ਜੋ ਸਰੀਰ ਦੇ ਵਿੱਚ ਖੂਨ ਦੇ ਸਰਕਲ ਨੂੰ ਠੀਕ ਕਰਦਾ ਹੈ।ਸ਼ੂਗਰ ਨੂੰ ਕਰਦਾ ਖਤਮ: ਸ਼ੂਗਰ ਦੇ ਮਰੀਜ ਲਈ ਮਿਲਟ ਆਟਾ ਸਭ ਤੋਂ ਵਧਿਆ ਮੰਨਿਆਂ ਜਾਂਦਾ ਹੈ। ਇਸ ਲਈ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ ਇਹ ਸ਼ੂਗਰ ਹੋਣ ਦੇ ਖਤਰੇ ਨੂੰ ਘੱਟ ਕਰਦਾ ਹੈ। ਬਾਜਰੇ ਦੀ ਰੋਟੀ ਸਰੀਰ ਵਿਚੋਂ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਸੂਗਰ ਦੇ ਮਰੀਜ਼ ਨੂੰ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ।ਸ਼ਕਰਾਣੂਆਂ ਵਿੱਚ ਵਾਧਾ : ਬਾਜਰੇ ਦੀ ਰੋਟੀ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਜਿਸ ਨਾਲ ਸਰੀਰ ਵਿੱਚ ਖੂਨ ਬਣਨ ਦੀ ਪ੍ਰਕਿਰਿਆ ਤੇਜ ਹੁੰਦੀ ਹੈ। ਖੂਨ ਬਣਨ ਦੀ ਪ੍ਰਕਿਰਿਆ ਤੇਜ ਹੋਣ ਨਾਲ ਵੀਰਜ ਬਣਦਾ ਹੈ ਜਿਸ ਕਾਰਨ ਮਨੁੱਖ ਵਿੱਚ ਸ਼ਕਰਾਣੂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।ਮੋਟਾਪੇ ਨੂੰ ਕੰਟਰੋਲ: ਬਾਜਰਾ ਖਾਣ ਨਾਲ ਸਰੀਰ ਦਾ ਕੋਲੈਸਟ੍ਰਾਲ ਪੱਧਰ ਕੰਟਰੋਲ 'ਚ ਰਹਿੰਦਾ ਹੈ, ਜਿਸ ਕਾਰਨ ਲੋਕਾਂ ਦਾ ਭਾਰ ਵੀ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮੋਟਾ ਅਨਾਜ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਪਾਚਨ ਤੰਤਰ ਨੂੰ ਮਜ਼ਬੂਤ : ਡਾਕਟਰਾਂ ਦਾ ਕਹਿਣਾ ਹੈ ਕਿ ਬਾਜਰਾ ਗਲੂਟਨ-ਫ੍ਰੀ ਹੁੰਦਾ ਹੈ ਅਤੇ ਇਸ ਵਿੱਚ ਫਾਈਬਰ ਅਤੇ ਪ੍ਰੋਟੀਨ ਯੁਕਤ ਹੁੰਦਾ ਹੈ। ਬਾਜਰਾ ਖਾਣ ਨਾਲ ਸਰੀਰ ਵਿੱਚ ਫਾਈਬਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਬਾਜਰਾ ਖਾਣ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ।ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।