Advertisment

IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ

author-image
Jashan A
Updated On
New Update
IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ
Advertisment
IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ,ਚੰਡੀਗੜ੍ਹ: ਪੰਜਾਬ ਦੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮਿਲੀ ਬਲੈਂਕੇਟ ਬੇਲ ਦੇ ਆਰਡਰ ਰੀਕਾਲ ਕਰਨ ਦੀ ਪੰਜਾਬ ਸਰਕਾਰ ਦੀ ਅਰਜ਼ੀ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ig IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਸੁਣਵਾਈ ਦੌਰਾਨ ਹਾਈਕੋਰਟ ਵਲੋਂ ਇਸ ਸਬੰਧੀ ਜਵਾਬ-ਤਲਬ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਣੀ ਤੈਅ ਕੀਤੀ ਹੈ। ਹੋਰ ਪੜ੍ਹੋ:ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ ਤੁਹਾਨੂੰ ਦੱਸ ਦੇਈਏ ਕਿ ਪਿਛਲੀ ਸੁਣਵਾਈ 'ਤੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਪਤਨੀ ਅਤੇ ਜਸਟਿਸ 'ਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਕਿ ਕੇਸ ਨੂੰ ਜਲਦੀ ਨਹੀਂ ਸੁਣਿਆ ਜਾ ਰਿਹਾ ਅਤੇ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ig IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਜਿਸ ਤੋਂ ਬਾਅਦ ਇਹ ਮਾਮਲਾ ਚੀਫ ਜਸਟਿਸ ਕੋਲ ਗਿਆ ਸੀ ਅਤੇ ਚੀਫ ਨੇ ਇਹ ਕੇਸ ਜਸਟਿਸ ਰਾਜ ਸ਼ੇਖਰ ਅਟਾਰੀ ਨੂੰ ਸੁਣਨ ਲਈ ਭੇਜ ਦਿੱਤਾ ਸੀ। -PTC News-
punjabi-news latest-punjabi-news news-in-punjabi ig-umranangal-news latest-ig-umranangal-news ig-umranangal
Advertisment

Stay updated with the latest news headlines.

Follow us:
Advertisment