ਪੰਜਾਬ

ਬਠਿੰਡਾ: ਸਰਪੰਚ ਘਰੋਂ ਲਾਹਣ ਬਰਾਮਦ, ਪੁਲਿਸ ਨੇ ਮਾਮਲਾ ਕੀਤਾ ਦਰਜ

By Riya Bawa -- September 18, 2022 10:52 am -- Updated:September 18, 2022 11:18 am

ਬਠਿੰਡਾ: ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਰਾਜ ਪੱਧਰੀ ਘੇਰਾਬੰਦੀ ਅਤੇ ਸਰਚ ਆਪਰੇਸ਼ਨ (CASO) ਚਲਾਏ ਗਏ।

ਇਸ ਦੌਰਾਨ ਅੱਜ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲ਼ਾ ਦੇ ਮਜੂਦਾ ਸਰਪੰਚ ਘਰੋਂ ਲਾਹਣ ਬਰਾਮਦ ਹੋਇਆ ਹੈ। ਪਿੰਡ ਦੇ ਮੌਜੂਦਾ ਕਾਂਗਰਸ ਦੇ ਸਰਪੰਚ ਦੇ ਜਗਦੇਵ ਸਿੰਘ ਅਤੇ ਉਸਦਾ ਭਰਾ ਭੁਰਾ ਸਿੰਘ ਦੇ ਘਰੋਂ ਲਾਹਣ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਲੇਹ 'ਚ ਖਰਾਬ ਹੋਇਆ ਮੌਸਮ- ਅੰਮ੍ਰਿਤਸਰ 'ਚ ਹੋਈ ਐਮਰਜੈਂਸੀ ਲੈਂਡਿੰਗ, ਯਾਤਰੀਆਂ ਨੇ ਕੀਤਾ ਹੰਗਾਮਾ

ਪੁਲਿਸ ਨੇ 170 ਲੀਟਰ ਲਾਹਣ ਅਤੇ 8 ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਨੇਹੀਆਂ ਵਾਲਾ ਵਿਖੇ ਦੋਵੇਂ ਭਰਾਵਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਸਰਪੰਚ ਦਾ ਭਰਾ ਪੁਲਿਸ ਨੇ ਕਾਬੂ ਕਰ ਲਿਆ ਹੈ ਪਰ ਸਰਪੰਚ ਅਜੇ ਗ੍ਰਿਫ਼ਤ ਤੋਂ ਬਾਹਰ ਹੈ।

-PTC News

  • Share