Sat, Apr 20, 2024
Whatsapp

ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨ

Written by  Ravinder Singh -- February 17th 2022 04:26 PM
ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨ

ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਚਰਨਜੀਤ ਸਿੰਘ ਆਪਣੇ ਵੱਲੋਂ ਦਿੱਤੇ ਗਏ ਇਕ ਬਿਆਨ ਕਾਰਨ ਵਿਵਾਦਾਂ ਵਿਚ ਘਿਰਦੇ ਜਾ ਰਹੇ ਹਨ। ਬੀਤੇ ਦਿਨੀਂ ਇਕ ਸਿਆਸੀ ਰੈਲੀ ਜਿਸ ਵਿਚ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਵਾਦਤ ਬਿਆਨ ਦਿੱਤਾ ਸੀ ਕਿ 'ਯੂਪੀ, ਬਿਹਾਰ ਦੇ ਭਈਆਂ ਨੂੰ ਪੰਜਾਬ 'ਚ ਵੜਨ ਨਾ ਦਿਓ ਜਿਸ ਕਾਰਨ ਉਨ੍ਹਾਂ ਦੀ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ। ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨਮੁੱਖ ਮੰਤਰੀ ਵੱਲੋਂ ਦਿੱਤੀ ਗਈ ਵਿਵਾਦਤ ਟਿੱਪਣੀ ਕਾਰਨ ਪਰਵਾਸੀ ਭਾਈਚਾਰੇ ਵਿਚ ਵੀ ਉਨ੍ਹਾਂ ਲਈ ਭਾਰੀ ਰੋਸ ਹੈ। ਪੂਰਵਾਂਚਲ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਇਸ ਬਿਆਨ ਨੇ ਪਰਵਾਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨਇਸ ਕਾਰਨ ਪੂਰਵਾਂਚਲ ਭਾਈਚਾਰੇ ਦੇ ਨੁਮਾਇੰਦਿਆਂ ਨੇ ਕਾਂਗਰਸ ਪਾਰਟੀ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।ਪੰਜਾਬ ਵਿਚ ਵਿਧਾਨ ਚੋਣਾਂ ਨੂੰ ਸਿਰਫ਼ ਕੁਝ ਦਿਨ ਰਹਿ ਗਏ ਹਨ। ਇਸ ਕਾਂਗਰਸ ਦੀਆਂ ਮੁਸ਼ਕਲ ਹੋਰ ਵਧ ਸਕਦੀਆਂ ਹਨ। ਪੂਰਵਾਂਚਲ ਭਾਈਚਾਰੇ ਵੱਲੋਂ ਮੁਕੰਮਲ ਬਾਈਕਾਟ ਦੇ ਐਲਾਨ ਮਗਰੋਂ ਮੁੱਖ ਮੰਤਰੀ ਚੰਨੀ ਨੇ ਇਸ ਵਿਵਾਦਤ ਬਿਆਨ ਉਤੇ ਸਪੱਸ਼ਟੀਕਰਨ ਦਿੱਤਾ। ਪਰਵਾਸੀ ਭਾਈਚਾਰੇ ਵਿਚ ਮੁੱਖ ਮੰਤਰੀ ਚੰਨੀ ਖਿਲਾਫ਼ ਰੋਸ ਦੀ ਲਹਿਰ, ਬਾਈਕਾਟ ਦਾ ਐਲਾਨਉਨ੍ਹਾਂ ਨੇ ਕਿ ਉਨ੍ਹਾਂ ਦੇ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣ ਦਾ ਕੁਝ ਹੋਰ ਮਤਲਬ ਸੀ ਪਰ ਕੁਝ ਲੋਕਾਂ ਵੱਲੋਂ ਕੁਝ ਹੋਰ ਮਤਲਬ ਕੱਢ ਲਿਆ ਗਿਆ ਹੈ। ਇਹ ਵੀ ਪੜ੍ਹੋ : ਕੇਜਰੀਵਾਲ ਨੇ ਦਿੱਲੀ 'ਚ ਇਕ ਵੀ ਸਿੱਖ ਮੰਤਰੀ ਨਹੀਂ ਬਣਾਇਆ: ਪੀਐਮ ਮੋਦੀ


Top News view more...

Latest News view more...