ਪੰਜਾਬ

ਪੰਜਾਬ 'ਚ ਘੱਟਣ ਲੱਗਾ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ: ਹੁਣ ਤੱਕ ਸਿਰਫ਼ 2291 ਮਰੀਜ਼ ਦਰਜ

By Riya Bawa -- August 15, 2022 3:27 pm -- Updated:August 15, 2022 3:33 pm

Coronavirus Update News : ਪੰਜਾਬ ਵਿੱਚ ਕੋਰੋਨਾ ਦਾ ਪ੍ਰਭਾਵ ਹੁਣ ਘਟਦਾ ਜਾ ਰਿਹਾ ਹੈ। 31 ਜੁਲਾਈ ਨੂੰ ਸਭ ਤੋਂ ਵੱਧ 3121 ਐਕਟਿਵ ਕੇਸ ਦਰਜ ਹੋਣ ਤੋਂ ਬਾਅਦ 14 ਅਗਸਤ ਨੂੰ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2291 ਰਹਿ ਗਈ ਹੈ। ਇੱਕ ਹਫ਼ਤੇ ਤੋਂ ਸਰਗਰਮ ਮਰੀਜ਼ ਲਗਾਤਾਰ ਘਟ ਰਹੇ ਹਨ। ਜੁਲਾਈ ਵਿਚ ਸਰਗਰਮ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਸੀ। ਐਤਵਾਰ ਨੂੰ ਸੂਬੇ 'ਚ ਸਿਰਫ 256 ਨਵੇਂ ਮਰੀਜ਼ ਮਿਲੇ ਹਨ। ਸਕਾਰਾਤਮਕਤਾ ਦਰ ਵੀ 5% ਦੇ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਦੁਬਾਰਾ 2.86 ਤੋਂ 3 ਪ੍ਰਤੀਸ਼ਤ ਦੇ ਵਿਚਕਾਰ ਆ ਗਈ ਹੈ। ਐਤਵਾਰ ਨੂੰ ਸੂਬੇ ਦੇ ਛੇ ਜ਼ਿਲ੍ਹੇ ਅਜਿਹੇ ਸਨ, ਜਿਨ੍ਹਾਂ ਵਿੱਚ ਇੱਕ ਵੀ ਨਵਾਂ ਮਰੀਜ਼ ਨਹੀਂ ਆਇਆ।

ਪੰਜਾਬ 'ਚ ਘਟਣ ਲੱਗਾ ਕੋਰੋਨਾ ਦੀ ਤੀਜੀ ਲਹਿਰ ਦਾ ਅਸਰ: ਹੁਣ ਤੱਕ ਸਿਰਫ਼ 2291 ਮਰੀਜ਼ ਦਰਜ

ਇਸ ਦੌਰਾਨ ਇਨਫੈਕਟਿਡ ਦਰ 5% ਤੋਂ ਉੱਪਰ ਹੋਣ ਤੋਂ ਬਾਅਦ ਦੁਬਾਰਾ 2.86 ਤੋਂ 3 ਫ਼ੀਸਦੀ ਦੇ ਵਿਚਕਾਰ ਆ ਗਈ ਹੈ ਅਤੇ ਨਾਲ ਹੀ ਆਕਸੀਜਨ ਦੀ ਸਪੋਰਟ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਘਟੀ ਹੈ ਅਤੇ ਉਨ੍ਹਾਂ ਦੀ ਗਿਣਤੀ 115-120 ਨੂੰ ਛੂਹ ਕੇ 103 'ਤੇ ਆ ਗਈ ਹੈ। ਜੁਲਾਈ ਦੀ ਪਹਿਲੀ ਤਰੀਕ ਤੱਕ ਪੰਜਾਬ ਭਰ ਵਿੱਚ ਸਿਰਫ਼ 31 ਮਰੀਜ਼ ਹੀ ਆਕਸੀਜਨ 'ਤੇ ਨਿਰਭਰ ਸਨ ਪਰ ਅਗਸਤ ਤੱਕ ਆਉਂਦੇ -ਆਉਂਦੇ ਇਹ ਅੰਕੜਾ 116 ਤੱਕ ਪਹੁੰਚ ਗਿਆ ਸੀ ਪਰ ਥੋੜੇ ਸਮੇਂ ਬਾਅਦ ਇਸ ਨੂੰ ਵੀ ਠੱਲ੍ਹ ਪੈ ਗਈ ਹੈ।

Covid-19: India logs 15, 940 new cases in 24 hours

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਮੁਜ਼ਾਹਰਾ

ਕੋਰੋਨਾ ਦੇ ਨਵੇਂ ਅਤੇ ਸਰਗਰਮ ਮਾਮਲਿਆਂ ਵਿੱਚ ਵੀ ਕਮੀ ਆਈ ਹੈ ਜੋ ਇੱਕ ਬਿਹਤਰ ਸੰਕੇਤ ਹੈ। ਦੱਸ ਦਾਈਏ ਕਿ 1 ਅਪ੍ਰੈਲ ਤੱਕ, 22 ਤੋਂ 30 ਅਤੇ 22 ਜੂਨ ਤੱਕ ਪੰਜਾਬ 'ਚ ਸਿਰਫ਼ 30 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ, ਜਦਕਿ ਜੁਲਾਈ 'ਚ 44 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ। ਮੰਦਭਾਗੀ ਗੱਲ ਇਹ ਹੈਂ ਕਿ ਅਗਸਤ ਮਹੀਨੇ ਵਿੱਚ ਰੋਜ਼ਾਨਾ ਦੋ-ਤਿੰਨ ਮੌਤਾਂ ਦਰਜ ਹੋ ਰਹੀਆਂ ਹਨ।

Coronavirus Update: India logs 50,407 new Covid-19 cases, positivity rate at 3.48 %

-PTC News

  • Share