Wed, Apr 24, 2024
Whatsapp

ਪੰਜਾਬ ਰੋਡਵੇਜ਼, ਪੱਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ

Written by  Jasmeet Singh -- August 09th 2022 08:19 PM
ਪੰਜਾਬ ਰੋਡਵੇਜ਼, ਪੱਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ

ਪੰਜਾਬ ਰੋਡਵੇਜ਼, ਪੱਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ, 9 ਅਗਸਤ: ਅੱਜ ਪੰਜਾਬ ਰੋਡਵੇਜ਼, ਪੱਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਦੀ ਮੀਟਿੰਗ ਚੰਡੀਗੜ੍ਹ ਦੇ ਮਿੰਨੀ ਸੈਕਟਰੀਏਟ ਵਿਖੇ ਸੈਕਟਰੀ ਟਰਾਂਸਪੋਰਟ, ਐਮ.ਡੀ. ਪੀਆਰਟੀਸੀ ਪਟਿਆਲਾ, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਡਿਪਟੀ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਪ੍ਰਸ਼ਾਸ਼ਨਿਕ ਜਨਰਲ ਮੈਨੇਜਰ ਪੀਆਰਟੀਸੀ ,ਜਰਨਲ ਮੈਨੇਜਰ ਪੀਆਰਟੀਸੀ ਚੰਡੀਗੜ੍ਹ, ਏਡੀਉ ਰਜੀਵ ਦੱਤਾ, ਜਰਨਲ ਮੈਨੇਜਰ ਜਲੰਧਰ ਗੁਰਸੇਵਕ ਰਾਜਪਾਲ ਅਤੇ ਹੈਡ ਆਫਿਸ ਦੇ ਅਮਲਾ ਸਾ਼ਖਾ ਅਧਿਕਾਰੀਆਂ ਦੇ ਨਾਲ ਹੋਈ ਜਿਸ ਵਿਚ ਕੁੱਝ ਮਸਲਿਆ ਤੇ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਜਿਸ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਦੇ ਫੈਸਲਾ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪਨਬੱਸ/ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਹੋਈਆਂ ਮੋਤਾਂ ਦੇ ਵਾਰਸਾਂ ਨੂੰ ਤਰੁੰਤ ਵਿਭਾਗ ਵੱਲੋ ਐਗਰੀਮੈਂਟ ਅਨੁਸਾਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਪਰਿਵਾਰਕ ਮੈਬਰਾਂ ਨੂੰ ਤਰੁੰਤ ਪੈਨਸ਼ਨ ਲਗਵਾਈ ਜਾਵੇਗੀ ਅਤੇ ਜਥੇਬੰਦੀ ਦੀ ਮੰਗ 'ਤੇ ਕੱਚੇ ਮੁਲਾਜ਼ਮਾਂ ਦੀ ਮੋਤ ਤੋਂ ਬਾਅਦ ਉਸ ਦੇ ਇੱਕ ਵਾਰਿਸ ਨੂੰ ਵਿਭਾਗ ਵਿੱਚ ਨੋਕਰੀ ਦਿੱਤੀ ਜਾਣ ਤੇ ਸਹਿਮਤੀ ਬਣਾਈ। ਰਿਪੋਰਟਾ ਦੀਆਂ ਕੰਡੀਸ਼ਨਾ ਤੋਂ ਬਾਹਰ ਵਾਲੇ ਪਨਬੱਸ/ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਟਿਪਣੀਆਂ ਡਿਪੂਆਂ ਤੋਂ ਮੰਗਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਕੁੱਝ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ ਅਤੇ ਕੁੱਝ ਪ੍ਰਸੰਸ ਅਧੀਨ ਹਨ ਜਲਦੀ ਬਹਾਲ ਕਰ ਰਹੇ ਹਾਂ ਤੇ ਸਹਿਮਤੀ ਬਣੀ ਹੈ। ਪੰਜਾਬ ਰੋਡਵੇਜ਼, ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 2 ਘੰਟੇ ਦੀ ਹੜਤਾਲ, ਜਲੰਧਰ ਬੱਸ ਅੱਡਾ ਰਹੇਗਾ ਅੱਜ ਬੰਦ ਆਉਟਸੋਰਸ ਤੇ ਕ੍ਰੰਟਰੈਕਟ 'ਤੇ ਕਰਨ ਸਬੰਧੀ ਚੱਲ ਰਹੇ ਕੋਰਟ ਕੇਸਾ ਲਾਗੂ ਕਰਨ ਲਈ ਸਹਿਮਤੀ ਬਣਾਈ ਅਤੇ ਜਥੇਬੰਦੀ ਤੋ ਡਿਪੂਆਂ ਵਾਈਜ਼ ਫਾਇਲਾ ਦੀ ਤਰੁੰਤ ਮੰਗ ਕੀਤੀ ਗਈ ਹੈ। ਅੰਤ ਵਿੱਚ ਕੋਵਿਡ ਦੋਰਾਨ ਹੋਈਆਂ ਮੋਤਾਂ ਦੀਆਂ ਡਟੇਲ ਵਾਈਜ (ਭਾਵ) ਕਰੋਨਾ ਪਾਜ਼ਟਿਵ ਹੋਣ ਦੀ ਮਿਤੀ ਅਤੇ ਮੋਤ ਸਰਫੀਕੇਟ ਸਮੇਤ ਰਿਪੋਰਟ ਫਾਈਲ ਬਣਾਕੇ ਭੇਜਣ ਤੇ ਤਰੁੰਤ ਕੋਖ ਕਰਕੇ ਪਰਿਵਾਰ ਨੂੰ ਵਿੱਤੀ ਲਾਭ ਦੇਣ ਤੇ ਸਹਿਮਤੀ ਬਣਾਈ ਹੈ। ਇਸ ਤੋ ਇਲਾਵਾ ਕੁੱਝ ਮਸਲੇ ਸਰਕਾਰ ਪੱਧਰ ਦੇ ਹਨ। ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਕਿਲੋਮੀਟਰ ਬੱਸਾਂ ਰਾਹੀ ਵਿਭਾਗ ਦਾ ਨਿੱਜੀਕਰਨ ਨੂੰ ਰੋਕਣਾ ਅਤੇ ਟਰਾਸਪੋਰਟ ਮਾਫੀਆ ਨੂੰ ਖਤਮ ਕਰਕੇ 10,000 ਬੱਸਾ ਪਾਉਣ ਦੀ ਮੰਗ ਅਤੇ ਪੀਆਰਟੀਸੀ ਦੇ ਸੰਘਰਸ਼ਾ ਦੋਰਾਂਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ, ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ, ਕੰਡੀਸ਼ਨਾ ਰੱਦ ਕਰਾਉਣਾ ਆਦਿ ਮੰਗਾ ਨੂੰ ਸਰਕਾਰ ਦਾ ਫ਼ੈਸਲਾ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। -PTC News


Top News view more...

Latest News view more...