Advertisment

ਦੇਸ਼ ਦੇ ਤਿੰਨ ਬੈਂਕਾਂ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ , ਜੇਕਰ ਤੁਸੀਂ ਵੀ ਖ਼ਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ

author-image
Shanker Badra
Updated On
New Update
ਦੇਸ਼ ਦੇ ਤਿੰਨ ਬੈਂਕਾਂ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ , ਜੇਕਰ ਤੁਸੀਂ ਵੀ ਖ਼ਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ
Advertisment
ਦੇਸ਼ ਦੇ ਤਿੰਨ ਬੈਂਕਾਂ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ , ਜੇਕਰ ਤੁਸੀਂ ਵੀ ਖ਼ਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ:ਨਵੀਂ ਦਿੱਲੀ : ਦੇਸ਼ ਦੇ ਤਿੰਨ ਵੱਡੇ ਬੈਂਕਾਂ ਨੇ ਪਿਛਲੇ ਕੁਝ ਦਿਨਾਂ ਵਿਚ ਕੁਝ ਮਹੱਤਵਪੂਰਨ ਫੈਸਲੇ ਲਏ ਹਨ। ਇਨ੍ਹਾਂ ਬੈਂਕਾਂ ਵਿੱਚ ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ., ਕੋਟਕ ਮਹਿੰਦਰਾ ਅਤੇ ਸਰਕਾਰੀ ਬੈਂਕ ਆਫ ਬੜੌਦਾ (ਬੀ.ਓ.ਬੀ.) ਸ਼ਾਮਿਲ ਹਨ। ਇਨ੍ਹਾਂ ਫੈਸਲਿਆਂ ਦਾ ਅਸਰ ਦੇਸ਼ ਦੇ ਕਰੋੜਾਂ ਗਾਹਕਾਂ ’ਤੇ ਪਏਗਾ। publive-image ਦੇਸ਼ ਦੇ ਤਿੰਨ ਬੈਂਕਾਂ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ , ਜੇਕਰ ਤੁਸੀਂ ਵੀ ਖ਼ਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ ICICI ਬੈਂਕ ਦਾ ਫ਼ੈਸਲਾ : ਨਿੱਜੀ ਖੇਤਰ ਦੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਇਕ ਵੱਖਰਾ ਢੰਗ ਅਪਣਾਇਆ ਹੈ। ਬੈਂਕ ਸੈਟੇਲਾਈਟ ਜ਼ਰੀਏ ਲਈਆਂ ਗਈਆਂ ਜ਼ਮੀਨਾਂ ਦੀਆਂ ਤਸਵੀਰਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਕਿਸਾਨਾਂ ਨੂੰ ਕਰਜ਼ਾ ਦੇ ਰਿਹਾ ਹੈ। ਬੈਂਕ ਅਨੁਸਾਰ ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਸਹੀ ਮੁਲਾਂਕਣ ਹੋ ਸਕੇਗਾ ਅਤੇ ਨਾਲ ਹੀ ਕਰਜ਼ੇ ਨੂੰ ਮਨਜ਼ੂਰੀ ਦੇਣ ਵਿਚ ਘੱਟ ਸਮਾਂ ਲੱਗੇਗਾ। publive-image ਦੇਸ਼ ਦੇ ਤਿੰਨ ਬੈਂਕਾਂ ਨੇ ਲਏ ਇਹ ਮਹੱਤਵਪੂਰਨ ਫ਼ੈਸਲੇ , ਜੇਕਰ ਤੁਸੀਂ ਵੀ ਖ਼ਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ ਬੈਂਕ ਆਫ ਬੜੌਦਾ ਦਾ ਫ਼ੈਸਲਾ :  ਹੁਣ ਨਵੇਂ ਗਾਹਕਾਂ ਲਈ ਬੈਂਕ ਆਫ਼ ਬੜੌਦਾ ਤੋਂ ਕਰਜ਼ਾ ਲੈਣਾ ਹੁਣ ਮਹਿੰਗਾ ਹੋਵੇਗਾ। ਇਸ ਤੋਂ ਇਲਾਵਾ ਬੈਂਕ ਨੇ ਉਧਾਰ ਦੇਣ ਦੇ ਮਾਮਲੇ ਵਿਚ ਵਧੀਆ ਕ੍ਰੈਡਿਟ ਸਕੋਰ ਨੂੰ ਵੀ ਸ਼ਾਮਲ ਕੀਤਾ ਹੈ। ਇਸਦਾ ਅਰਥ ਇਹ ਹੈ ਕਿ ਜਿਸ ਦਾ ਕ੍ਰੈਡਿਟ ਸਕੋਰ ਵਧੀਆ ਹੋਵੇਗਾ ਉਸ ਗਾਹਕ ਨੂੰ ਘੱਟ ਵਿਆਜ ਦਰ ’ਤੇ ਜ਼ਿਆਦਾ ਲੋਨ ਮਿਲੇਗਾ। ਦੂਜੇ ਪਾਸੇ ਜੇਕਰ ਕ੍ਰੈਡਿਟ ਸਕੋਰ ਵਧੀਆ ਨਾ ਹੋਇਆ ਤਾਂ ਲੋਨ ਦੀ ਵਿਆਜ ਦਰ ਜ਼ਿਆਦਾ ਹੋਵੇਗੀ। ਕੋਟਕ ਮਹਿੰਦਰਾ ਬੈਂਕ ਦਾ ਫ਼ੈਸਲਾ : ਹੁਣ ਕੋਟਕ ਮਹਿੰਦਰਾ ਬੈਂਕ ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਲਈ ਡੈਬਿਟ ਕਾਰਡ ਦੀ ਵੀ ਜ਼ਰੂਰਤ ਨਹੀਂ ਹੋਏਗੀ। ਬੈਂਕ ਨੇ ਐਸ.ਬੀ.ਆਈ. ਦੀ ਤਰ੍ਹਾਂ ਕਾਰਡਲੈਸ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਹੂਲਤ ਲਈ ਗਾਹਕਾਂ ਨੂੰ ਕੋਟਕ ਨੈਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਐਪ ਵਿਚ ਲਾਗਇਨ ਕਰਨਾ ਪਏਗਾ। ਰਜਿਸਟਰੀਕਰਣ ਦੀ ਪ੍ਰਕਿਰਿਆ ਇੱਥੇ ਹੀ ਪੂਰੀ ਹੋਵੇਗੀ। ਇਸ ਤੋਂ ਬਾਅਦ ਹੀ ਤੁਸੀਂ ਕੋਡ ਜੈਨਰੇਟ ਕਰਕੇ ਕਿਸੇ ਵੀ ਏ.ਟੀ.ਐਮ. ਤੋਂ ਕਾਰਡਲੈੱਸ ਕੈਸ਼ ਕਢਵਾ ਸਕੋਗੇ। -PTCNews-
icici-bank india-three-banks
Advertisment

Stay updated with the latest news headlines.

Follow us:
Advertisment