Sat, Apr 20, 2024
Whatsapp

ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ

Written by  Jashan A -- May 08th 2019 03:11 PM
ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ

ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ

ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ,ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਇਮਰਾਨ ਫਰਹਤ ਨੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ 'ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਅਫਰੀਦੀ ਇਕ ਸਵਾਰਥੀ ਖਿਡਾਰੀ ਹੈ। ਜਿਸ ਨੇ ਆਪਣੇ ਫਾਇਦੇ ਲਈ ਕਈ ਖਿਡਾਰੀਆਂ ਦੇ ਕਰੀਅਰ ਬਰਬਾਦ ਕਰ ਦਿੱਤੇ ਹਨ। ਫਰਹਤ ਨੇ ਟਵੀਟ ਕਰ ਕੇ ਅਫਰੀਦੀ 'ਤੇ ਆਪਣਾ ਗੁੱਸਾ ਕੱਢਿਆ ਹੈ। ਉਸ ਨੇ ਲਿਖਿਆ ਮੈਂ ਅਫਰੀਦੀ ਦੀ ਕਿਤਾਬ ਬਾਰੇ ਜੋ ਵੀ ਸੁਣਿਆ ਹੈ ਉਹ ਸ਼ਰਮਨਾਕ ਹੈ। [caption id="attachment_292829" align="aligncenter" width="300"]afridi ਪਾਕਿਸਤਾਨ ਦੇ ਇਸ ਸਾਬਕਾ ਖਿਡਾਰੀ ਨੇ ਅਫਰੀਦੀ 'ਤੇ ਬੋਲਿਆ ਵੱਡਾ ਹਮਲਾ, ਕਿਹਾ ਇਹ[/caption] ਇਕ ਖਿਡਾਰੀ ਜਿਸ ਨੇ ਆਪਣੀ ਉਮਰ ਦੇ ਬਾਰੇ ਕਰੀਬ 20 ਸਾਲਾਂ ਤੱਕ ਝੂਠ ਬੋਲਿਆ ਅਤੇ ਹੁਣ ਉਹ ਸਾਡੇ ਕੁਝ ਸਾਬਕਾ ਮਹਾਨ ਖਿਡਾਰੀਆਂ ਨੂੰ ਦੋਸ਼ ਦੇ ਰਿਹਾ ਹੈ। ਪਾਕਿਸਤਾਨ ਲਈ 40 ਟੈਸਟ ਅਤੇ 58 ਵਨ ਡੇ ਮੈਚ ਖੇਡਣ ਵਾਲੇ ਫਰਹਤ ਨੇ ਲਿਖਿਆ, ''ਮੇਰੇ ਕੋਲ ਇਸ ਝੂਠੇ ਸੰਤ ਦੇ ਬਾਰੇ ਕਈ ਕਹਾਣੀਆਂ ਹਨ ਜਿਸ ਦੇ ਨਾਲ ਮੈਂ ਖੇਡਿਆ ਹਾਂ। ਉਸ ਵਿਚ ਇਕ ਨੇਤਾ ਬਣਨ ਦੇ ਕਾਫੀ ਗੁਣ ਹਨ।

ਇਸ ਕਿਤਾਬ ਵਿਚ ਜਿਨ੍ਹਾਂ ਬਾਰੇ ਗਲਤ ਲਿਖਿਆ ਗਿਆ ਹੈ ਮੈਂ ਉਨ੍ਹਾਂ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਅੱਗੇ ਆ ਕੇ ਇਸ ਸਵਾਰਥੀ ਖਿਡਾਰੀ ਬਾਰੇ ਸਾਰਿਆਂ ਨੂੰ ਸੱਚ ਦੱਸਣ, ਜਿਸ ਨੇ ਆਪਣੇ ਫਾਇਦੇ ਲਈ ਕਈ ਖਿਡਾਰੀਆਂ ਦੇ ਕਰੀਅਰ ਬਰਬਾਦ ਕਰ ਦਿੱਤੇ ਹਨ। ''ਜ਼ਿਕਰਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਸਲਮਾਨ ਬਟ ਨੇ ਵੀ ਅਫਰੀਦੀ ਦੇ ਗੰਭੀਰ ਦੋਸ਼ ਲਗਾਏ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਅਫਰੀਦੀ ਨੇ ਉਸਦਾ ਪਾਕਿਸਤਾਨ ਕ੍ਰਿਕਟ ਟੀਮ ਵਿਚ ਵਾਪਸੀ ਦਾ ਰਾਹ ਰੋਕਿਆ ਸੀ। -PTC News  

Top News view more...

Latest News view more...