Wed, Apr 24, 2024
Whatsapp

ਮੋਹਾਲੀ ਦੇ ਨਿੱਜੀ ਸਕੂਲ 'ਚ ਕੋਰੋਨਾ ਦਾ ਬਲਾਸਟ, 21 ਵਿਦਿਆਰਥੀਆਂ ਦੀ ਰਿਪੋਰਟ ਆਈ ਪੌਜ਼ੀਟਿਵ

Written by  Riya Bawa -- July 21st 2022 01:06 PM -- Updated: July 21st 2022 02:08 PM
ਮੋਹਾਲੀ ਦੇ ਨਿੱਜੀ ਸਕੂਲ 'ਚ ਕੋਰੋਨਾ ਦਾ ਬਲਾਸਟ, 21 ਵਿਦਿਆਰਥੀਆਂ ਦੀ ਰਿਪੋਰਟ ਆਈ ਪੌਜ਼ੀਟਿਵ

ਮੋਹਾਲੀ ਦੇ ਨਿੱਜੀ ਸਕੂਲ 'ਚ ਕੋਰੋਨਾ ਦਾ ਬਲਾਸਟ, 21 ਵਿਦਿਆਰਥੀਆਂ ਦੀ ਰਿਪੋਰਟ ਆਈ ਪੌਜ਼ੀਟਿਵ

ਮੁਹਾਲੀ: ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਹੌਲੀ-ਹੌਲੀ ਵੱਧ ਰਹੀ ਹੈ। ਇਕ ਰਿਪੋਰਟ ਦੇ ਮੁਤਾਬਿਕ ਮੁਹਾਲੀ ਅਤੇ ਪਟਿਆਲਾ ਵਿਚ ਵੀ ਕੋਰੋਨਾ ਰਿਕਾਰਡ ਤੋੜ ਰਿਹਾ ਹੈ। ਮੁਹਾਲੀ ਦੇ ਇਕ ਨਿੱਜੀ ਸਕੂਲ ਵਿੱਚ 21 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕਲਾਸਾਂ ਦਸ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ। ਸਿਹਤ ਅਧਿਕਾਰੀਆਂ ਨੇ ਸਕੂਲ ਪ੍ਰਸ਼ਾਸਨ ਨੂੰ ਸਟਾਫ਼ ਦੇ ਨਾਲ-ਨਾਲ ਸਾਰੇ ਵਿਦਿਆਰਥੀਆਂ ਦੇ ਟੈਸਟ ਕਰਵਾਉਣ ਲਈ ਕਿਹਾ। corona ਸਿਹਤ ਅਧਿਕਾਰੀਆਂ ਦੇ ਅਨੁਸਾਰ, ਮੰਗਲਵਾਰ ਨੂੰ ਪੰਜ ਵਿਦਿਆਰਥੀਆਂ ਦਾ ਟੈਸਟ ਪਾਜ਼ੇਟਿਵ ਆਇਆ, ਜਿਸ ਤੋਂ ਬਾਅਦ ਕੁਝ ਹੋਰਾਂ ਦੇ ਸੈਂਪਲ ਲਏ ਗਏ ਅਤੇ 16 ਵਿਦਿਆਰਥੀ ਪਾਜ਼ੇਟਿਵ ਪਾਏ ਗਏ। ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ ਦਸ ਦਿਨਾਂ ਲਈ ਕਲਾਸਾਂ ਮੁਅੱਤਲ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ, ਬੁੱਧਵਾਰ ਨੂੰ ਮੋਹਾਲੀ ਵਿੱਚ 133 ਕੋਵਿਡ -19 ਮਾਮਲੇ ਪਾਜ਼ੇਟਿਵ ਆਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 521 ਹੋ ਗਈ ਹੈ। corona ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਬਰਸਾਤ ਨੇ ਸੜਕਾਂ 'ਤੇ ਸ਼ਹਿਰ ਨੂੰ ਕੀਤਾ ਜਲਥਲ, ਓਰੇਜ਼ ਅਲਰਟ ਹੋਇਆ ਜਾਰੀ ਸ਼ਹਿਰੀ ਖੇਤਰਾਂ ਵਿੱਚ ਕੁੱਲ 491 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ ਜਦਕਿ 27 ਮਰੀਜ਼ ਪੇਂਡੂ ਖੇਤਰਾਂ ਵਿੱਚ ਹੋਮ ਆਈਸੋਲੇਸ਼ਨ ਵਿੱਚ ਹਨ। ਕੁੱਲ ਤਿੰਨ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹਨ। ਜ਼ਿਲ੍ਹੇ ਵਿੱਚ ਕੁੱਲ 97,889 ਮਾਮਲੇ ਟੈਸਟ ਪਾਜ਼ੇਟਿਵ ਸਾਹਮਣੇ ਆਏ ਹਨ ਅਤੇ ਸੰਕਰਮਣ ਕਾਰਨ ਕੁੱਲ 1,159 ਮੌਤਾਂ ਹੋਈਆਂ ਹਨ। corona ਚੰਡੀਗੜ੍ਹ ਵਿੱਚ 98 ਨਵੇਂ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਪਾਜ਼ੇਟਿਵ ਮਾਮਲਿਆਂ ਦੀ ਔਸਤ ਸੰਖਿਆ 79 ਹੈ ਅਤੇ ਪਿਛਲੇ ਇੱਕ ਹਫ਼ਤੇ ਵਿੱਚ ਪਾਜ਼ੇਟਿਵ ਦਰ 6.80 ਹੈ। ਐਕਟਿਵ ਕੇਸ 555 ਹਨ। ਪਿਛਲੇ 24 ਘੰਟਿਆਂ ਵਿੱਚ 1,264 ਨਮੂਨਿਆਂ ਦੀ ਜਾਂਚ ਕੀਤੀ ਗਈ। -PTC News


Top News view more...

Latest News view more...