ਬਦਮਾਸ਼ਾਂ ਦੇ ਹੌਂਸਲੇ ਬੁਲੰਦ, ਜਗਰਾਉਂ ‘ਚ ਪੁਲਿਸ ਪਾਰਟੀ ‘ਤੇ ਕੀਤੀ ਫਾਇਰਿੰਗ, 2 ਦੀ ਹੋਈ ਮੌਤ

ਜਗਰਾਉਂ ਦੀ ਨਵੀਂ ਦਾਣਾ ਮੰਡੀ ‘ਚ ਸੀ.ਆਈ.ਏ ਸਟਾਫ਼ ਦੀ ਪੁਲਿਸ ਟੀਮ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਇਕ ਏ. ਐਸ.ਆਈ ਭਗਵਾਨ ਸਿੰਘ ਦੀ ਮੌਤ ਹੋ ਗਈ ਅਤੇ ਇਕ ਹੋਰ ਥਾਣੇਦਾਰ ਨੂੰ ਜ਼ਖ਼ਮੀ ਹੋ ਗਿਆ। ਜਿਸ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਚਿੱਟੇ ਰੰਗ ਦੀ ਸਵਿਫ਼ਟ ਕਾਰ ਤੇ ਲਾਲ ਰੰਗ ਦੇ ਕੈਂਟਰ ‘ਚ ਹਮਲਾਵਰ ਸਵਾਰ ਸਨ, ਜੋ ਮੌਕੇ ਤੋਂ ਫ਼ਰਾਰ ਹੋ ਗਏ|

Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ…

ਇਸ ਘਟਨਾ ਨਾਲ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਘਟਨਾ ਸ਼ਾਮ ਵੇਲੇ ਹੋਈ ਅਤੇ ਇਸਦੀ ਸੂਚਨਾ ਮਿਲਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਕੀਤੀ। ਮ੍ਰਿਤਕਾਂ ਦੀ ਪਹਿਚਾਣ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ ਅਤੇ ਦੋਵੇਂ ਪੁਲਿਸ ਅਧਿਕਾਰੀ ਸੀਆਈਏ ਸਟਾਫ ਵਿਚ ਤਾਇਨਾਤ ਸਨ।

Read More : ਵਿਜੀਲੈਂਸ ਦੇ ਨਿਸ਼ਾਨੇ ‘ਤੇ ਸਿੱਧੂ ਜੋੜਾ, ਕਰੀਬੀਆਂ ਜ਼ਰੀਏ ਘੇਰਨ ਦੀ ਤਿਆਰੀ ਸ਼ੁਰੂ : ਸੂਤਰ

ਫਿਲਹਾਲ ਇਹ ਕਤਲ ਕਿਸਨੇ ਅਤੇ ਕਿਉਂ ਕੀਤਾ ਹੈ ਇਸ ਬਾਰੇ ਪਤਾ ਨਹੀਂ ਚਲ ਸਕਿਆ ਪਰ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜਲਦੀ ਹੀ ਪੁਲਿਸ ਵੱਲੋ ਕਾਤਲ ਕਾਬੂ ਹੋਣਗੇ।

ਉਥੇ ਹੀ ਪੁਲੀਸ ਬਲ ਵੱਲੋਂ ਲਾਗਲੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਤਲਾਸ਼ੀ ਅਭਿਆਨ ਜਾਰੀ ਹੈ ਤਾਂ ਜੋ ਉਹਨਾਂ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ ਜਿੰਨਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ