Thu, Apr 25, 2024
Whatsapp

KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

Written by  Kaveri Joshi -- October 14th 2020 09:28 PM
KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ : ਬਹੁ-ਚਰਚਿਤ ਕੌਣ ਬਣੇਗਾ ਕਰੋੜਪਤੀ ਸਭ ਦਾ ਚਹੇਤਾ ਪ੍ਰੋਗਰਾਮ ਹੈ , ਪਿਛਲੇ 12 ਸਾਲ ਤੋਂ ਇਸਦੀ ਲੋਕਪ੍ਰਿਯਤਾ ਵੱਧਦੀ ਹੀ ਗਈ ਹੈ , ਸ਼ਾਇਦ ਹੀ ਕੋਈ ਹੋਵੇ ਜੋ ਇਸ ਟੀਵੀ ਸ਼ੋਅ ਨੂੰ ਨਾ ਮਿਸ ਕਰਦਾ ਹੋਵੇ । ਅਮਿਤਾਭ ਬੱਚਨ ਦਾ ਸ਼ੋਅ ਨੂੰ ਹੋਸਟ ਕਰਨ ਦਾ ਅੰਦਾਜ਼ ਸਭ ਦਾ ਪਸੰਦੀਦਾ ਹੈ , ਖ਼ਾਸਕਰ ਦੇਵੀਓ ਔਰ ਸੱਜਣੋਂ ਤਾਂ ਐਨਾ ਮਕਬੂਲ ਹੈ ਕਿ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ ।
[caption id="attachment_440139" align="aligncenter" width="300"]In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ[/caption]
ਮੰਗਲਵਾਰ 13 ਅਕਤੂਬਰ ਨੂੰ ਪ੍ਰਸਾਰਿਤ ਹੋਏ kbc ਦੇ ਐਪੀਸੋਡ 'ਚ ਅਜੀਬ ਵਾਕਿਆ ਹੋਇਆ , ਜਿਸਨੇ ਸਭ ਦੇ ਨਾਲ-ਨਾਲ ਬਿਗ ਬੀ ਨੂੰ ਵੀ ਹੈਰਾਨ ਕਰ ਦਿੱਤਾ । ਕੱਲ੍ਹ ਸ਼ੋਅ ਦੌਰਾਨ ਬਿਗ-ਬੀ ਦਾ ਕੰਪਿਊਟਰ ਹੈਂਗ ਹੋ ਗਿਆ , ਜਿਸਨੂੰ ਦੇਖ ਕੇ ਸਾਰੇ ਚਕਿਤ ਰਹਿ ਗਏ ।
[caption id="attachment_440136" align="aligncenter" width="300"]In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ[/caption]
ਦਰਅਸਲ ਬੀਤੇ ਐਪੀਸੋਡ 'ਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਤੋਂ ਆਏ ਸ੍ਵਪਨਿਲ ਚੌਹਾਨ ਹੌਟ ਸੀਟ 'ਤੇ ਬੈਠੇ ਸਨ ਅਤੇ ਅਮਿਤਾਭ ਬੱਚਨ ਨੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ । ਅਮਿਤਾਭ ਬੱਚਨ ਸ੍ਵਪਨੀਲ ਤੋਂ 2 ਹਜ਼ਾਰ ਰੁਪਏ ਵਾਲਾ ਸਵਾਲ ਪੁੱਛਣ ਜਾ ਹੀ ਰਹੇ ਸਨ ਕਿ ਸਵਾਲ ਪੁੱਛਦੇ ਸਾਰ ਹੀ ਉਹਨਾਂ ਦਾ ਕੰਪਿਊਟਰ ਹੈਂਗ ਹੋ ਗਿਆ ।
ਅਮਿਤਾਭ ਨੇ ਕਿਹਾ -ਅਗਲਾ ਸਵਾਲ 2 ਹਜ਼ਾਰ ਕੇ ਲਿਏ ਆਪਕੀ ਕੰਪਿਊਟਰ ਸਕਰੀਨ ਪਰ , ਪਰ ਸਵਾਲ ਸਕਰੀਨ 'ਤੇ ਦਿਖਾਈ ਹੀ ਨਹੀਂ ਦਿੱਤਾ । ਇਸ ਉਪਰੰਤ ਅਮਿਤਾਭ ਨੇ ਤਿੰਨ ਵਾਰ ਫਿਰ ਦੁਹਰਾਇਆ 2 ਹਜ਼ਾਰ ਰੁਪਏ ਦਾ ਸਵਾਲ , 2 ਹਜ਼ਾਰ ਰੁਪਏ - 2 ਹਜ਼ਾਰ ਰੁਪਏ ! ਜਦੋਂ ਵਾਰ-ਵਾਰ ਕਹਿਣ 'ਤੇ ਵੀ ਸਕਰੀਨ 'ਤੇ ਸਵਾਲ ਨਹੀਂ ਆਇਆ ਤਾਂ ਅਮਿਤਾਭ ਬੱਚਨ ਇਧਰ ਓਧਰ ਦੇਖਣ ਲੱਗ ਪਏ ਅਤੇ ਫਿਰ ਬੋਲੇ - ਨਹੀਂ ਆ ਰਿਹਾ ਤਦ ਅਚਾਨਕ ਸਵਾਲ ਸਕਰੀਨ ਤੇ ਦਿਖਾਈ ਦਿੱਤਾ ਤਾਂ ਬਿਗ ਬੀ ਨੇ ਕਿਹਾ - ਆ ਗਿਆ , ਆ ਗਿਆ ।
ਇਸ ਉਪਰੰਤ ਅਮਿਤਾਭ ਨੇ ਸਵਾਲ ਪੜ੍ਹਿਆ ਅਤੇ ਕੰਟੈਸਟੇਂਟ ਨੇ ਸਵਾਲ ਦਾ ਜਵਾਬ ਦਿੱਤਾ - ਬੇਸ਼ੱਕ ਇਹ ਵਾਕਿਆ ਕੁਝ ਹੀ ਸਕਿੰਟ ਦਾ ਸੀ ਪਰ ਇਸਨੇ ਸਭ ਦੇ ਚਿਹਰੇ ਦੀਆਂ ਹਵਾਈਆਂ ਉਡਾ ਦਿੱਤੀਆਂ ਪਰ ਜਿਸ ਕਦਰ ਬਿਗ ਬੀ ਨੇ ਸਥਿਤੀ ਸੰਭਾਲੀ ਉਹ ਤਾਰੀਫ਼ ਦੇ ਕਾਬਿਲ ਸੀ ।
 
View this post on Instagram
 

शांत ! शांत ! शांत !! उद्भ्रांत !!


A post shared by Amitabh Bachchan (@amitabhbachchan) on

ਅਕਸਰ ਟੀਵੀ ਸ਼ੋਅਜ਼ ਦੌਰਾਨ ਤਕਨੀਕੀ ਖ਼ਰਾਬੀ ਦੇ ਚਲਦੇ ਅਜਿਹੀਆਂ ਦਿੱਕਤਾਂ ਆ ਜਾਂਦੀਆਂ ਹਨ , ਖ਼ਾਸਕਰ ਓਦੋਂ ਜ਼ਿਆਦਾ ਮੁਸ਼ਕਿਲ ਪੇਸ਼ ਆਉਂਦੀ ਹੈ ਜਦੋਂ ਕੋਈ ਪ੍ਰੋਗਰਾਮ ਲਾਇਵ ਚੱਲ ਰਿਹਾ ਹੋਵੇ , ਸੋ ਪੇਸ਼ਕਾਰੀ ਦੇ ਰਹੇ ਪ੍ਰੋਗਰਾਮ ਪੇਸ਼ਕਰਤਾ ਦੇ ਨਾਲ ਜੇਕਰ ਤਕਨੀਕੀ ਸਟਾਫ਼ ਵੀ ਚੁਕੰਨਾ ਹੋਵੇ , ਤਾਂ ਝੱਟ ਸਥਿਤੀ ਸੰਭਲ ਜਾਂਦੀ ਹੈ । ਕੌਣ ਬਣੇਗਾ ਕਰੋੜਪਤੀ ਦੇ ਇਸ ਐਪੀਸੋਡ ਦੌਰਾਨ ਵਾਪਰੀ ਇਸ ਘਟਨਾ ਦੇ ਚਰਚੇ ਹਨ।

Top News view more...

Latest News view more...