Advertisment

KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

author-image
Kaveri Joshi
Updated On
New Update
KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ
Advertisment
KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ : ਬਹੁ-ਚਰਚਿਤ ਕੌਣ ਬਣੇਗਾ ਕਰੋੜਪਤੀ ਸਭ ਦਾ ਚਹੇਤਾ ਪ੍ਰੋਗਰਾਮ ਹੈ , ਪਿਛਲੇ 12 ਸਾਲ ਤੋਂ ਇਸਦੀ ਲੋਕਪ੍ਰਿਯਤਾ ਵੱਧਦੀ ਹੀ ਗਈ ਹੈ , ਸ਼ਾਇਦ ਹੀ ਕੋਈ ਹੋਵੇ ਜੋ ਇਸ ਟੀਵੀ ਸ਼ੋਅ ਨੂੰ ਨਾ ਮਿਸ ਕਰਦਾ ਹੋਵੇ । ਅਮਿਤਾਭ ਬੱਚਨ ਦਾ ਸ਼ੋਅ ਨੂੰ ਹੋਸਟ ਕਰਨ ਦਾ ਅੰਦਾਜ਼ ਸਭ ਦਾ ਪਸੰਦੀਦਾ ਹੈ , ਖ਼ਾਸਕਰ ਦੇਵੀਓ ਔਰ ਸੱਜਣੋਂ ਤਾਂ ਐਨਾ ਮਕਬੂਲ ਹੈ ਕਿ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ ।
Advertisment
In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ
ਮੰਗਲਵਾਰ 13 ਅਕਤੂਬਰ ਨੂੰ ਪ੍ਰਸਾਰਿਤ ਹੋਏ kbc ਦੇ ਐਪੀਸੋਡ 'ਚ ਅਜੀਬ ਵਾਕਿਆ ਹੋਇਆ , ਜਿਸਨੇ ਸਭ ਦੇ ਨਾਲ-ਨਾਲ ਬਿਗ ਬੀ ਨੂੰ ਵੀ ਹੈਰਾਨ ਕਰ ਦਿੱਤਾ । ਕੱਲ੍ਹ ਸ਼ੋਅ ਦੌਰਾਨ ਬਿਗ-ਬੀ ਦਾ ਕੰਪਿਊਟਰ ਹੈਂਗ ਹੋ ਗਿਆ , ਜਿਸਨੂੰ ਦੇਖ ਕੇ ਸਾਰੇ ਚਕਿਤ ਰਹਿ ਗਏ ।
Advertisment
In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ
Advertisment
ਦਰਅਸਲ ਬੀਤੇ ਐਪੀਸੋਡ 'ਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਤੋਂ ਆਏ ਸ੍ਵਪਨਿਲ ਚੌਹਾਨ ਹੌਟ ਸੀਟ 'ਤੇ ਬੈਠੇ ਸਨ ਅਤੇ ਅਮਿਤਾਭ ਬੱਚਨ ਨੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ । ਅਮਿਤਾਭ ਬੱਚਨ ਸ੍ਵਪਨੀਲ ਤੋਂ 2 ਹਜ਼ਾਰ ਰੁਪਏ ਵਾਲਾ ਸਵਾਲ ਪੁੱਛਣ ਜਾ ਹੀ ਰਹੇ ਸਨ ਕਿ ਸਵਾਲ ਪੁੱਛਦੇ ਸਾਰ ਹੀ ਉਹਨਾਂ ਦਾ ਕੰਪਿਊਟਰ ਹੈਂਗ ਹੋ ਗਿਆ ।
Advertisment
ਅਮਿਤਾਭ ਨੇ ਕਿਹਾ -ਅਗਲਾ ਸਵਾਲ 2 ਹਜ਼ਾਰ ਕੇ ਲਿਏ ਆਪਕੀ ਕੰਪਿਊਟਰ ਸਕਰੀਨ ਪਰ , ਪਰ ਸਵਾਲ ਸਕਰੀਨ 'ਤੇ ਦਿਖਾਈ ਹੀ ਨਹੀਂ ਦਿੱਤਾ । ਇਸ ਉਪਰੰਤ ਅਮਿਤਾਭ ਨੇ ਤਿੰਨ ਵਾਰ ਫਿਰ ਦੁਹਰਾਇਆ 2 ਹਜ਼ਾਰ ਰੁਪਏ ਦਾ ਸਵਾਲ , 2 ਹਜ਼ਾਰ ਰੁਪਏ - 2 ਹਜ਼ਾਰ ਰੁਪਏ ! ਜਦੋਂ ਵਾਰ-ਵਾਰ ਕਹਿਣ 'ਤੇ ਵੀ ਸਕਰੀਨ 'ਤੇ ਸਵਾਲ ਨਹੀਂ ਆਇਆ ਤਾਂ ਅਮਿਤਾਭ ਬੱਚਨ ਇਧਰ ਓਧਰ ਦੇਖਣ ਲੱਗ ਪਏ ਅਤੇ ਫਿਰ ਬੋਲੇ - ਨਹੀਂ ਆ ਰਿਹਾ ਤਦ ਅਚਾਨਕ ਸਵਾਲ ਸਕਰੀਨ ਤੇ ਦਿਖਾਈ ਦਿੱਤਾ ਤਾਂ ਬਿਗ ਬੀ ਨੇ ਕਿਹਾ - ਆ ਗਿਆ , ਆ ਗਿਆ ।
Advertisment
ਇਸ ਉਪਰੰਤ ਅਮਿਤਾਭ ਨੇ ਸਵਾਲ ਪੜ੍ਹਿਆ ਅਤੇ ਕੰਟੈਸਟੇਂਟ ਨੇ ਸਵਾਲ ਦਾ ਜਵਾਬ ਦਿੱਤਾ - ਬੇਸ਼ੱਕ ਇਹ ਵਾਕਿਆ ਕੁਝ ਹੀ ਸਕਿੰਟ ਦਾ ਸੀ ਪਰ ਇਸਨੇ ਸਭ ਦੇ ਚਿਹਰੇ ਦੀਆਂ ਹਵਾਈਆਂ ਉਡਾ ਦਿੱਤੀਆਂ ਪਰ ਜਿਸ ਕਦਰ ਬਿਗ ਬੀ ਨੇ ਸਥਿਤੀ ਸੰਭਾਲੀ ਉਹ ਤਾਰੀਫ਼ ਦੇ ਕਾਬਿਲ ਸੀ ।
Advertisment
 
View this post on Instagram
 

शांत ! शांत ! शांत !! उद्भ्रांत !!

A post shared by Amitabh Bachchan (@amitabhbachchan) on

ਅਕਸਰ ਟੀਵੀ ਸ਼ੋਅਜ਼ ਦੌਰਾਨ ਤਕਨੀਕੀ ਖ਼ਰਾਬੀ ਦੇ ਚਲਦੇ ਅਜਿਹੀਆਂ ਦਿੱਕਤਾਂ ਆ ਜਾਂਦੀਆਂ ਹਨ , ਖ਼ਾਸਕਰ ਓਦੋਂ ਜ਼ਿਆਦਾ ਮੁਸ਼ਕਿਲ ਪੇਸ਼ ਆਉਂਦੀ ਹੈ ਜਦੋਂ ਕੋਈ ਪ੍ਰੋਗਰਾਮ ਲਾਇਵ ਚੱਲ ਰਿਹਾ ਹੋਵੇ , ਸੋ ਪੇਸ਼ਕਾਰੀ ਦੇ ਰਹੇ ਪ੍ਰੋਗਰਾਮ ਪੇਸ਼ਕਰਤਾ ਦੇ ਨਾਲ ਜੇਕਰ ਤਕਨੀਕੀ ਸਟਾਫ਼ ਵੀ ਚੁਕੰਨਾ ਹੋਵੇ , ਤਾਂ ਝੱਟ ਸਥਿਤੀ ਸੰਭਲ ਜਾਂਦੀ ਹੈ । ਕੌਣ ਬਣੇਗਾ ਕਰੋੜਪਤੀ ਦੇ ਇਸ ਐਪੀਸੋਡ ਦੌਰਾਨ ਵਾਪਰੀ ਇਸ ਘਟਨਾ ਦੇ ਚਰਚੇ ਹਨ।
-
amitabh-bachchan kbc news-in-punjabi kaun-banega-crorepati
Advertisment

Stay updated with the latest news headlines.

Follow us:
Advertisment