Thu, Apr 25, 2024
Whatsapp

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜਾ ਦਿੱਤਾ ਗਲਤ ਗਰੁੱਪ ਦਾ ਬਲੱਡ, ਮੌਕੇ 'ਤੇ ਹੋਈ ਮੌਤ

Written by  Riya Bawa -- November 13th 2021 02:33 PM
ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜਾ ਦਿੱਤਾ ਗਲਤ ਗਰੁੱਪ ਦਾ ਬਲੱਡ, ਮੌਕੇ 'ਤੇ ਹੋਈ ਮੌਤ

ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਚੜਾ ਦਿੱਤਾ ਗਲਤ ਗਰੁੱਪ ਦਾ ਬਲੱਡ, ਮੌਕੇ 'ਤੇ ਹੋਈ ਮੌਤ

ਰਾਉਰਕੇਲਾ- ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹਸਪਤਾਲ ਦੀ ਲਾਪਰਵਾਹੀ ਦੀ ਖਬਰ ਸਾਹਮਣੇ ਆਈ ਹੈ। ਆਰੋਪ ਹੈ ਕਿ ਹਸਪਤਾਲ ਦੇ ਸਟਾਫ ਨੇ ਕਥਿਤ ਤੌਰ 'ਤੇ 25 ਸਾਲਾ ਲੜਕੀ ਨੂੰ ਗਲਤ ਗਰੁੱਪ ਦਾ ਖੂਨ ਚੜ੍ਹਾਇਆ ਜਿਸ ਕਾਰਨ ਉਸਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਟਰਾ ਬਲਾਕ ਦੇ ਪਿੰਡ ਬੁਡਾਕਾਟਾ ਦੀ ਰਹਿਣ ਵਾਲੀ ਸਰੋਜਨੀ ਕਾਕੂ ਨੂੰ ਵੀਰਵਾਰ ਨੂੰ ਰੁੜਕੇਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਮਰੀਜ਼ ਸਿਕਲ ਸੈੱਲ ਅਨੀਮੀਆ ਤੋਂ ਪੀੜਤ ਸੀ ਅਤੇ ਉਸ ਨੂੰ ਖੂਨ ਚੜ੍ਹਾਉਣਾ ਪਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਔਰਤ ਨੂੰ ਗਲਤ ਬਲੱਡ ਗਰੁੱਪ ਦਾ ਖੂਨ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਔਰਤ ਦਾ ਬਲੱਡ ਗਰੁੱਪ 'ਓ' ਪਾਜ਼ੇਟਿਵ ਹੈ ਪਰ ਉਸ ਨੂੰ 'ਬੀ' ਪਾਜ਼ੇਟਿਵ ਗਰੁੱਪ ਦਾ ਖੂਨ ਦਿੱਤਾ ਗਿਆ। ਹਸਪਤਾਲ ਦੀ ਵੱਡੀ ਲਾਪ੍ਰਵਾਹੀ- ਔਰਤ ਨੂੰ ਗਲਤ ਗਰੁੱਪ ਦਾ ਬਲੱਡ ਚੜਾਉਣ ਨਾਲ ਹੋਈ ਮੌਤ ਕੁਤਰਾ ਥਾਣੇ ਦੇ ਇੰਸਪੈਕਟਰ ਬੀਕੇ ਬਿਹਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਅਗਲੇਰੀ ਜਾਂਚ ਲਈ ਰਖਵਾ ਦਿੱਤਾ ਗਿਆ ਹੈ। ਹਸਪਤਾਲ ਦੇ ਸੁਪਰਡੈਂਟ ਜਗਦੀਸ਼ਚੰਦਰ ਬੇਹੜਾ ਨੇ ਲਾਪਰਵਾਹੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਲਤ ਬਲੱਡ ਗਰੁੱਪ ਦਾ ਮਾਮਲਾ ਹੁੰਦਾ ਤਾਂ 10-15 ਮਿੰਟਾਂ ਵਿੱਚ ਮਰੀਜ਼ ਦੀ ਮੌਤ ਹੋ ਜਾਂਦੀ ਹੈ। -PTC News


Top News view more...

Latest News view more...