ਫਗਵਾੜਾ ‘ਚ ਬਸਪਾ ਤੇ SAD ਨੇ ਦਲਿਤ ਵਿਰੋਧੀ ਟਿੱਪਣੀ ‘ਤੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

ਫਗਵਾੜਾ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਬਸਪਾ ਦੇ ਖਾਤੇ ਵਿਚ ਦੇਣ ਉੱਤੇ ਵਰਤੇ ਅਪਸ਼ਬਦਾਂ ਦੇ ਰੋਸ ਵਜੋਂ ਫਗਵਾੜਾ ਵਿਚ ਕਾਂਗਰਸ ਸਰਕਾਰ ਦੇ ਖਿਲਾਫ ਜਿਥੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਉਨ੍ਹਾਂ ਨੂੰ ਦਲਿਤ ਵਿਰੋਧੀ ਦੱਸਦੇ ਹੋਏ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਫੂਕਿਆ ਗਿਆ।

ਪੜੋ ਹੋਰ ਖਬਰਾਂ: ਕੋਰੋਨਾ ਮਰੀਜ਼ ਦੇ ਬੈਗ ‘ਚ ਦਿਖੇ 500 ਰੁਪਏ, ਚੋਰੀ ਕਰਨ ਲਈ ਉਤਾਰ ਦਿੱਤਾ ਮੌਤ ਦੇ ਘਾਟ

ਕੋਰੋਨਾ ਮਰੀਜ਼ ਦੇ ਬੈਗ ‘ਚ ਦਿਖੇ 500 ਰੁਪਏ, ਚੋਰੀ ਕਰਨ ਲਈ ਉਤਾਰ ਦਿੱਤਾ ਮੌਤ ਦੇ ਘਾਟ

ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਹਰਭਜਨ ਬਲਾਲੋ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ ਅਤੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਨੇ ਮੰਗ ਕਰਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਐੱਸ.ਸੀ. ਐੱਸ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਉਸ ਦੇ ਖਿਲਾਫ ਮਾਣਯੋਗ ਕੋਰਟ ਵਿਚ ਕੇਸ ਵੀ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਚਿਤਾਵਨੀ ਜਾਰੀ

ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਚਿਤਾਵਨੀ ਜਾਰੀ

-PTC News