ਮੁੱਖ ਖਬਰਾਂ

ਕੋਰੋਨਾ ਵਾਇਰਸ ਦੀ ਰਫ਼ਤਾਰ ਜਾਰੀ ਅੱਜ ਪੰਜਾਬ 'ਚ 8347 ਨਵੇਂ ਮਾਮਲੇ ਆਏ ਸਾਹਮਣੇ

By Jagroop Kaur -- May 12, 2021 10:09 pm -- Updated:May 12, 2021 10:09 pm

ਪੰਜਾਬ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਤੇ ਠੱਲ ਪਾਉਂਦੇ ਹੋਏ ਸਰਕਾਰ ਵਲੋਂ ਸਖਤੀ ਦੇ ਨਾਲ ਨਾਲ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਦੀ ਮਹਾਮਾਰੀ ਤੋਂ ਨਿਜਾਤ ਪਾਈ ਜਾ ਸਕੇ , ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਬੁੱਧਵਾਰ ਨੂੰ 197 ਮਰੀਜ਼ਾਂ ਦੀ ਜਾਨ ਚਲੀ ਗਈ ਅਤੇ ਅੱਜ 8,347 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।Coronavirus Updates : India reports 4,205 deaths, highest ever; total fatalities reach 2,54,197

Read More : ਕੋਰੋਨਾ ਵਾਇਰਸ ਨਾਲ ਦਿੱਲੀ ਯੂਨੀਵਰਸਿਟੀ ਦੇ ਅਧਿਆਪਿਕਾਂ ਦੀ ਜਾ ਰਹੀ ਜਾਨ,...

ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11111 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,67,539 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,76,465 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ 79,963 ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ।Coronavirus Updates : India reports 4,205 deaths, highest ever; total fatalities reach 2,54,197

Also Read | COVID-19 India: PM Narendra Modi a ‘super-spreader’ of COVID-19, says IMA Vice President

ਜੇਕਰ ਗੱਲ ਕੀਤੀ ਜਾਵੇ ਵੱਖ ਵੱਖ ਸੂਬਿਆਂ ਦੀ ਤਾਂ ਅੱਜ ਲੁਧਿਆਣਾ 'ਚ 1215, ਬਠਿੰਡਾ 874, ਜਲੰਧਰ 821, ਫਾਜ਼ਿਲਕਾ 723, ਐਸ. ਏ. ਐਸ ਨਗਰ 713, ਪਟਿਆਲਾ 582, ਅੰਮ੍ਰਿਤਸਰ 490, ਹੁਸ਼ਿਆਰਪੁਰ 387, ਮਾਨਸਾ 378, ਪਠਾਨਕੋਟ 284, ਕਪੂਰਥਲਾ 263, ਸ੍ਰੀ ਮੁਕਤਸਰ ਸਾਹਿਬ 260, ਸੰਗਰੂਰ 222, ਗੁਰਦਾਸਪੁਰ 205, ਫਰੀਦਕੋਟ 202, ਰੋਪੜ 184, ਫਿਰੋਜ਼ਪੁਰ 149, ਐਸ.ਬੀ.ਐਸ ਨਗਰ 135, ਫਤਿਹਗੜ੍ਹ ਸਾਹਿਬ 95, ਤਰਨਤਾਰਨ 60, ਬਰਨਾਲਾ 55 ਅਤੇ ਮੋਗਾ 'ਚ 50 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।

  • Share