Advertisment

ਪੰਜਾਬ 'ਚ ਤੇਜ਼ ਮੀਂਹ ਕਾਰਨ ਨਰਮਾ, ਮੂੰਗੀ ਅਤੇ ਕਈ ਹੋਰ ਫਸਲਾਂ ਹੋਈਆਂ ਪ੍ਰਭਾਵਿਤ

author-image
Pardeep Singh
Updated On
New Update
ਪੰਜਾਬ 'ਚ ਤੇਜ਼ ਮੀਂਹ ਕਾਰਨ ਨਰਮਾ, ਮੂੰਗੀ ਅਤੇ ਕਈ ਹੋਰ ਫਸਲਾਂ ਹੋਈਆਂ ਪ੍ਰਭਾਵਿਤ
Advertisment
ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਮੀਂਹ ਪੈ ਰਿਹਾ ਹੈ। ਕਈ ਥਾਵਾਂ ਉੱਤੇ ਮੀਂਹ ਜ਼ਿਆਦਾ ਪੈਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਤੇਜ਼ ਮੀਂਹ ਪੈਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਨਾਲ ਕਈ ਫਸਲਾਂ ਬਰਬਾਦ ਹੋ ਗਈਆ ਹਨ।
Advertisment
publive-image ਨਰਮੇ ਦੀ ਫਸਲ ਪ੍ਰਭਾਵਿਤ ਮਿਲੀ ਜਾਣਕਾਰੀ ਮੁਤਾਬਿਕ ਮੁਕਤਸਰ ਅਤੇ ਫਾਜ਼ਿਲਕਾ ਜਿਲ੍ਹੇ ਵਿੱਚ 40 ਫੀਸਦੀ ਨਰਮੇ ਦੀ ਫਸਲ ਖਰਾਬ ਹੋ ਗਈ ਹੈ। ਪੰਜਾਬ ਵਿੱਚ ਨਰਮੇ ਅਧੀਨ ਦੋ ਲੱਖ 40 ਹਜ਼ਾਰ ਹੈਕਟੇਅਰ ਰਕਬਾ ਹੈ। ਤੇਜ਼ ਮੀਂਹ ਪੈਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਨਰਮੇ ਦੇ ਬੂਟੇ ਖਰਾਬ ਹੋ ਗਏ ਹਨ। ਕਈ ਥਾਵਾਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਕਾਰਨ 20 ਫੀਸਦੀ ਨਰਮੇ ਦੀ ਫਸਲ ਖਰਾਬ ਹੋ ਰਹੀ ਹੈ। publive-image
Advertisment
ਮੂੰਗੀ ਦੀ ਫਸਲ ਦਾ ਨੁਕਸਾਨ 
ਹਲਕਾ ਲੰਬੀ ਅਤੇ ਮਲੌਟ ਦੀ ਹਜਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ, ਜਿੱਥੇ ਇਸ ਬਾਰਸ਼ ਨਾਲ ਝੋਨੇ ਨਰਮੇ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ ਉਥੇ ਪਸ਼ੂਆਂ ਲਈ ਬੀਜੇ  ਚਾਰੇ ਦਾ ਭਾਰੀ ਨੁਕਸਾਨ ਹੋਇਆ । ਹਲ਼ਕੇ ਦੇ ਪਿੰਡ ਮਿਡਾਂ ,ਰਾਣੀਵਾਲਾ,ਬੋਦੀਵਾਲਾ, ਪੱਕੀ ਟਿਬੀ  , ਈਨਾਂਖੇੜਾ , ਵਿਰਕਾ ਆਦਿ ਪਿੰਡ ਕਾਫੀ ਪ੍ਰਭਾਵਤ ਹੋਏ ਹਨ ਫਸਲਾਂ ਵਿਚ ਖੜਾ ਗੋਡੇ ਗੋਡੇ ਪਾਣੀ ਇਕ ਝੀਲਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
publive-image
ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬ੍ਰਹਮਪੁਰਾ ਵਿਖੇ ਕਿਸਾਨਾ ਦੀ ਮੂੰਗੀ ਦੀ ਫਸਲ ਬਾਰਿਸ਼ ਜਿਆਦਾ ਹੋਣ ਕਾਰਨ ਖਰਾਬ ਹੋ ਗਈ! ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਅਪੀਲ ਤੇ ਕਿਸਾਨਾਂ ਦੇ ਵੱਲੋਂ ਝੋਨੇ ਦੀ ਫਸਲ ਨੂੰ ਛੱਡ ਮੁੰਗੀ ਦੀ ਫਸਲ ਦੀ ਬਿਜਾਈ ਸ਼ੁਰੂ ਕੀਤੀ ਗਈ ਸੀ ਪਰ ਪਏ ਮੀਂਹ ਨੇ ਕਿਸਾਨਾਂ ਦੀ ਮੁੰਗੀ ਦੀ ਫਸਲ ਖਰਾਬ ਕਰ ਦਿੱਤੀ ਜਿਸ ਕਾਰਨ ਦਾ ਭਾਰੀ ਨੁਕਸਾਨ ਹੋਇਆ।
ਚਾਰਾ ਵੀ ਲਗਭਗ ਹੋਇਆ ਖਰਾਬ
ਤੇਜ਼ ਮੀਂਹ ਅਤੇ ਹਵਾ ਚੱਲਣ ਕਾਰਨ ਬਾਜਰਾ, ਚਰੀ ਅਤੇ ਮੱਕੀ ਦਾ ਵੀ ਨੁਕਸਾਨ ਹੋਇਆ ਹੈ। ਜਿਸ ਕਾਰਨ ਪਸ਼ੂਆ ਦਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ;ਪੰਜਾਬ ਸਰਕਾਰ ਵੱਲੋਂ ਅਫਸਰਸ਼ਾਹੀ 'ਚ ਵੱਡਾ ਫੇਰਬਦਲ, 33 ACP/DSP ਦੇ ਕੀਤੇ ਤਬਾਦਲੇ
publive-image -PTC News
-
latest-news punjab-news punjab heavy-rains crops moong in-punjab due-to-heavy-rains narma moong-and-many-other-crops-were-affected %e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%a4%e0%a9%87%e0%a8%9c%e0%a8%bc-%e0%a8%ae%e0%a9%80%e0%a8%82%e0%a8%b9-%e0%a8%95%e0%a8%be%e0%a8%b0%e0%a8%a8-%e0%a8%a8%e0%a8%b0%e0%a8%ae %e0%a8%ae%e0%a9%82%e0%a9%b0%e0%a8%97%e0%a9%80-%e0%a8%85%e0%a8%a4%e0%a9%87-%e0%a8%95%e0%a8%88-%e0%a8%b9%e0%a9%8b%e0%a8%b0-%e0%a8%ab%e0%a8%b8%e0%a8%b2%e0%a8%be%e0%a8%82-%e0%a8%b9%e0%a9%8b%e0%a8%88 affected
Advertisment

Stay updated with the latest news headlines.

Follow us:
Advertisment