ਪੰਜਾਬ

ਸ਼ਾਰਟ ਸਰਕਟ ਨਾਲ ਰੁਮਾਲਾ ਸਾਹਿਬ ਨੂੰ ਲੱਗਾ ਸੇਕ, ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ

By Riya Bawa -- July 20, 2022 4:19 pm -- Updated:July 20, 2022 4:30 pm

ਫਿਲੌਰ: ਬੀਤੀ ਰਾਤ ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਕਾਜ਼ੀਆਂ ਫਿਲੌਰ ਵਿਖੇ ਪੱਖੇ ਦੇ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਸ੍ਰੀ ਸੱਚਖੰਡ 'ਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਸਨ, ਥੋੜਾ ਨੁਕਸਾਨ ਹੋਣ ਦੀ ਚਰਚਾ ਸੁਣਨ ਨੂੰ ਮਿਲੀ ਸੀ ਪਰ ਸ਼ਾਰਟ ਸਰਕਟ ਨਾਲ ਰੁਮਾਲਾ ਸਾਹਿਬ ਨੂੰ ਸੇਕ ਲੱਗਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ।ਸੁਖਵਿੰਦਰ ਸਿੰਘ ਲਾਡੀ ਵੱਲੋਂ ਉਕਤ ਮਾਮਲੇ ਸੰਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਧਾਰਮਿਕ ਜਥੇਬੰਦੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਕਿ ਮਾਮਲੇ ਦੀ ਹਕੀਕਤ ਦਾ ਪਤਾ ਲਾਇਆ ਜਾ ਸਕੇ।

ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਸ਼ਾਰਟ ਸਰਕਟ ਨਾਲ ਸ੍ਰੀ ਰੁਮਾਲਾ ਸਾਹਿਬ ਨੂੰ ਲੱਗਾ ਸੇਕ

ਘਟਨਾ ਦੀ ਸੰਵੇਦਨਸ਼ੀਲਤਾ ਨੂੰ ਮਹਿਸੂਸ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਅਤੇ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ 'ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਤੁਰੰਤ ਅੱਜ ਇਕ ਮੀਟਿੰਗ ਬੁਲਾ ਲਈ ਗਈ ਅਤੇ ਫੈਸਲਾ ਕੀਤਾ ਗਿਆ ਕਿ ਮੌਕੇ 'ਤੇ ਜਾ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਸਾਰੇ ਆਗੂ ਸੰਗਤਾਂ ਸਮੇਤ ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਕਾਜ਼ੀਆਂ ਵਿਖੇ ਪਹੁੰਚੇ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ।

ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਸ਼ਾਰਟ ਸਰਕਟ ਨਾਲ ਸ੍ਰੀ ਰੁਮਾਲਾ ਸਾਹਿਬ ਨੂੰ ਲੱਗਾ ਸੇਕ

ਕਮੇਟੀ ਨੇ ਜਾਇਜ਼ਾ ਲਿਆ ਕਿ ਪੱਖੇ ਦੇ ਹੋਏ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਾ ਸਾਹਿਬ ਨੂੰ ਥੋੜਾ ਸੇਕ ਲੱਗਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਸੁਖਵਿੰਦਰ ਸਿੰਘ ਲਾਡੀ ਜੋ ਕਿ ਖ਼ੁਦ ਮੌਕੇ 'ਤੇ ਮੌਜੂਦ ਸਨ, ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੋਈ ਨੁਕਸਾਨ ਨਹੀਂ ਪੁੱਜਾ।

ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਸ਼ਾਰਟ ਸਰਕਟ ਨਾਲ ਸ੍ਰੀ ਰੁਮਾਲਾ ਸਾਹਿਬ ਨੂੰ ਲੱਗਾ ਸੇਕ

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕੋਰੀਅਰ ਦੀ ਦੁਕਾਨ ਤੇ ਸ਼ਰ੍ਹੇਆਮ 13000 ਦੀ ਹੋਈ ਲੁੱਟ, ਘਟਨਾ CCTV ਕੈਮਰੇ 'ਚ ਕੈਦ

ਉਪਰੰਤ ਇਕੱਤਰ ਹੋਏ ਪੁਲਿਸ ਪ੍ਰਸ਼ਾਸਨ, ਅਹੁਦੇਦਾਰ, ਪਤਵੰਤੇ ਅਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਪ੍ਰਧਾਨ ਚਰਨਜੀਤ ਲਾਲ ਨੇ ਮੀਡੀਆ ਤੇ ਲੋਕਾਂ ਨੂੰ ਦੱਸਿਆ ਕਿ ਆਪਣੀਆ ਭੁੱਲਾ ਨੂੰ ਬਖਸ਼ਾਉਣ ਲਈ22 ਜੁਲਾਈ ਨੂੰ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ। ਉਨ੍ਹਾਂ ਸਰਬੱਤ ਸੰਗਤਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਕਾਜ਼ੀਆਂ ਵਿਖੇ ਪਹੁੰਚ ਕੇ ਹਾਜ਼ਰੀ ਲਵਾਈ ਜਾਵੇ।

(ਮੁਨੀਸ਼ ਬਾਵਾ ਦੀ ਰਿਪੋਰਟ)

-PTC News

  • Share