Advertisment

ਮੁੜ ਵਿਵਾਦਾਂ 'ਚ ਨਵਜੋਤ ਸਿੱਧੂ, ਧਾਰਮਿਕ ਚਿੰਨਾਂ ਦੀ ਬੇਅਦਬੀ ਦਾ ਮਾਮਲਾ ਗਰਮਾਇਆ

author-image
Jagroop Kaur
New Update
ਮੁੜ ਵਿਵਾਦਾਂ 'ਚ ਨਵਜੋਤ ਸਿੱਧੂ, ਧਾਰਮਿਕ ਚਿੰਨਾਂ ਦੀ ਬੇਅਦਬੀ ਦਾ ਮਾਮਲਾ ਗਰਮਾਇਆ
Advertisment
ਅੰਮ੍ਰਿਤਸਰ :ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਦਾ ਪੁਰਾਣਾ ਨਾਤਾ ਹੈ , ਜਿਥੇ ਕਦੇ ਉਹ ਆਪਨੇ ਬੋਲਾਂ ਕਰਕੇ ਅਤੇ ਕਦੇ ਆਪਣੀਆਂ ਟਿੱਪਣੀਆਂ ਕਾਰਨ ਵਿਵਾਦਾਂ 'ਚ ਘਿਰ ਜਾਂਦੇ ਹਨ। ਇਸੇ ਤਰ੍ਹਾਂ ਹੁਣ ਇਕ ਵਾਰ ਫਿਰ ਤੋਂ ਸਿੱਧੂ ਵਿਵਾਦਾਂ 'ਚ ਹੈ ਤੇ ਇਸ ਵਾਰ ਵਿਵਾਦ ਬੋਲਾਂ ਕਰਕੇ ਨਹੀਂ ਬਲਕਿ ਇਸ ਵਾਰ ਚਰਚਾ ਦਾ ਵਿਸ਼ਾ ਹੈ ਉਨ੍ਹਾਂ ਵਲੋਂ ਲਈ ਹੋਈ ਲੋਈ ਹੈ। ਜਿਸ ’ਤੇ ਗੁਰਬਾਣੀ ਦਾ ਮੂਲ ਸ਼ਬਦ ਇਕ ਓਂਕਾਰ ਤੇ ਖਾਲਸੇ ਦਾ ਚਿੰਨ ਖੰਡਾ ਛਪਿਆ ਹੋਇਆ ਹੈ। publive-image
Advertisment
ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ ਸਿੱਧੂ ਦੀ ਇਸ ਕਾਰਵਾਈ ਨੂੰ ਲੈ ਕੇ ਸਿੱਖ ਸੰਗਤਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਸਿੱਧੂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਈਆਂ ਹਨ। ਸਿੱਖ ਜਥੇਬੰਦੀਆਂ ਵਲੋਂ ਪਰਮਜੀਤ ਸਿੰਘ ਅਕਾਲੀ ਦੀ ਅਗਵਾਈ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਗੁਰਬਾਣੀ ਵਾਲੀ ਲੋਈ ਦੇ ਮਾਮਲੇ ’ਚ ਨਵਜੋਤ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਿੱਧੂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਵੀ ਕਹੀ। ਦੱਸਣਯੋਗ ਹੈ ਕਿ ਇਹ ਲੋਈ ਲਏ ਸਿੱਧੂ ਦੀਆਂ ਤਸਵੀਰਾਂ ਉਸ ਵੇਲੇ ਸਾਹਮਣੇ ਆਈਆਂ ਜਦ ਉਹਨਾਂ ਬੀਤੇ ਦਿਨ ਜਲੰਧਰ ਦੇ ਇਕ ਪਿੰਡ ’ਚ ਕਿਸਾਨਾਂ ਨਾਲ ਗੱਲ ਕਰਨ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਜਿਸ ਲੋਈ ਦੀ ਬੁੱਕਲ ਮਾਰੀ ਹੋਈ ਸੀ, ਉਸ ’ਤੇ ਖੰਡੇ ਦਾ ਨਿਸ਼ਾਨ ਤੇ ਇਕ ਓਂਕਾਰ ਉਕਰਿਆ ਹੋਇਆ ਸੀ। ਇਥੇ ਇਹ ਵੀ ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਬਾਣੀ ਦੀ ਇਸ ਤਰ੍ਹਾਂ ਥਾਂ-ਕੁਥਾਂ ਵਰਤੋਂ ਨਾ ਕਰਨ ਦਾ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਹੈ।-
punjab sidhu desecration-of-religious-symbols congress-leader-navjot-sidhu sidhu-in-controversy
Advertisment

Stay updated with the latest news headlines.

Follow us:
Advertisment