ਦੇਸ਼

ਵਿਸ਼ਵ ਰੈਕਿੰਗ 'ਚ ਭਾਰਤ ਦੀ ਆਬੋ-ਹਵਾ 'ਬੇਹੱਦ ਖ਼ਰਾਬ', ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

By Riya Bawa -- August 18, 2022 11:00 am -- Updated:August 18, 2022 11:07 am

AIR Pollution 2022: ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਅਤੇ ਸਿਹਤ ਬਾਰੇ ਹੈਲਥ ਇਫੈਕਟਸ ਇੰਸਟੀਚਿਊਟ (AHEI) ਵੱਲੋਂ ਜਾਰੀ ਨਵੀਂ ਰਿਪੋਰਟ ਦੇ ਅਨੁਸਾਰ, ਦਿੱਲੀ ਅਤੇ ਕੋਲਕਾਤਾ ਦੁਨੀਆ ਦੇ ਦੋ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇਕ ਹਨ। ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਸਭ ਤੋਂ ਅੱਗੇ ਹੈ। ਇਸ ਰਿਪੋਰਟ ਨੇ ਪੀਐਮ 2.5 ਕਾਰਨ ਪ੍ਰਤੀ 1 ਲੱਖ ਆਬਾਦੀ ਵਿੱਚ 106 ਮੌਤਾਂ ਦੇ ਨਾਲ ਭਾਰਤ ਦੀ ਰਾਜਧਾਨੀ ਦਿੱਲੀ ਨੂੰ 6ਵੇਂ ਸਥਾਨ 'ਤੇ ਰੱਖਿਆ ਹੈ।

ਵਿਸ਼ਵ ਰੈਕਿੰਗ 'ਚ ਭਾਰਤ ਦੀ ਆਬੋ-ਹਵਾ 'ਬੇਹੱਦ ਖ਼ਰਾਬ', ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਦੂਜੇ ਪਾਸੇ, ਕੋਲਕਾਤਾ ਪ੍ਰਤੀ 100,000 ਲੋਕਾਂ ਵਿਚ 99 ਮੌਤਾਂ ਦੇ ਨਾਲ 8ਵੇਂ ਸਥਾਨ 'ਤੇ ਆਇਆ ਹੈ। ਚੀਨ ਦੀ ਰਾਜਧਾਨੀ ਨੂੰ ਪੀਐਮ 2.5 ਦੇ ਕਾਰਨ ਹੋਣ ਵਾਲੀ ਅਜਿਹੀਆਂ 124 ਮੌਤਾਂ ਕਾਰਨ ਪਹਿਲੇ ਨੰਬਰ 'ਤੇ ਹੈ। ਇਸ ਅਧਿਐਨ ਵਿੱਚ ਕੁੱਲ 7,000 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਆਬਾਦੀ ਦੁਆਰਾ ਦਰਜਾਬੰਦੀ ਲਈ ਸਿਰਫ 106 ਸ਼ਹਿਰਾਂ ਨੂੰ ਲਾਭਦਾਇਕ ਮੰਨਿਆ ਗਿਆ ਸੀ।

AHEI

ਇਹ ਵੀ ਪੜ੍ਹੋ : ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ

ਦੱਸਣਯੋਗ ਹੈ ਕਿ ਇਹ ਰਿਪੋਰਟ ਹਵਾ ਦੀ ਗੁਣਵੱਤਾ ਦੇ ਜ਼ਮੀਨੀ ਅੰਕੜਿਆਂ ਤੇ ਸੈਟੇਲਾਈਟ ਤੇ ਮਾਡਲਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਰਿਪੋਰਟ ਲਿਖਣ ਵਾਲਿਆਂ ਮੁਤਾਬਕ 2019 ਵਿਚ 17 ਲੱਖ ਮੌਤਾਂ ਪੀਐਮ2.5 ਹਵਾ ਪ੍ਰਦੂਸ਼ਣ ਕਾਰਨ ਹੋਈਆਂ ਹਨ। ਇਸ ਅਧਿਐਨ ਵਿਚ 7,239 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਏਸ਼ੀਆ, ਅਫ਼ਰੀਕਾ ਤੇ ਯੂਰਪੀ ਮੁਲਕਾਂ ਵਿਚ ਪ੍ਰਦੂਸ਼ਣ ਦੇ ਸਿਹਤ 'ਤੇ ਪੈਣ ਵਾਲੇ ਮਾੜੇ ਅਸਰ ਦੇਖੇ ਗਏ ਹਨ।

ਵਿਸ਼ਵ ਰੈਕਿੰਗ 'ਚ ਭਾਰਤ ਦੀ ਆਬੋ-ਹਵਾ 'ਬੇਹੱਦ ਖ਼ਰਾਬ', ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿੱਚ, 9 ਵਿੱਚੋਂ ਇੱਕ ਮੌਤ ਲਈ ਹਵਾ ਪ੍ਰਦੂਸ਼ਣ ਜ਼ਿੰਮੇਵਾਰ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 2019 ਵਿਚ ਹਵਾ ਪ੍ਰਦੂਸ਼ਣ ਕਾਰਨ 6.7 ਮਿਲੀਅਨ ਮੌਤਾਂ ਹੋਈਆਂ। ਹਵਾ ਪ੍ਰਦੂਸ਼ਣ ਖਾਸ ਤੌਰ 'ਤੇ ਨੌਜਵਾਨਾਂ, ਬਜ਼ੁਰਗਾਂ ਅਤੇ ਸਾਹ ਅਤੇ ਦਿਲ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।

ਵਿਸ਼ਵ ਰੈਕਿੰਗ 'ਚ ਭਾਰਤ ਦੀ ਆਬੋ-ਹਵਾ 'ਬੇਹੱਦ ਖ਼ਰਾਬ', ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਕੀ ਹੈ PM 2.5?
ਸਿਹਤ ਮਾਹਿਰਾਂ ਦੇ ਅਨੁਸਾਰ, ਪੀਐਮ 2.5 ਪ੍ਰਦੂਸ਼ਕ ਕਣਾਂ ਦੀ ਇੱਕ ਸ਼੍ਰੇਣੀ ਨੂੰ ਦਰਸਾਉਂਦਾ ਹੈ ਜਿਸਦਾ ਆਕਾਰ 2.5 ਮਾਈਕਰੋਨ ਦੇ ਨੇੜੇ ਹੁੰਦਾ ਹੈ। ਇਸ ਦਾ ਪੱਧਰ ਮੁੱਖ ਤੌਰ 'ਤੇ ਜੰਗਲ ਦੀ ਅੱਗ, ਪਾਵਰ ਪਲਾਂਟ ਅਤੇ ਉਦਯੋਗਿਕ ਪ੍ਰਕਿਰਿਆਵਾਂ ਕਾਰਨ ਵਧਦਾ ਹੈ। ਪੀਐਮ 2.5 ਵਧਣ ਕਾਰਨ ਧੁੰਦ ਅਤੇ ਕਮਜ਼ੋਰ ਨਜ਼ਰ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਕਣ ਸਾਹ ਰਾਹੀਂ ਆਸਾਨੀ ਨਾਲ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਗਲੇ ਵਿੱਚ ਖਰਾਸ਼, ਜਲਣ ਅਤੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।

-PTC News

  • Share