ਮੁੱਖ ਖਬਰਾਂ

ਅਦਾਕਾਰਾ ਤਾਪਸੀ ਪਨੂੰ ਅਤੇ ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

By Shanker Badra -- March 03, 2021 3:35 pm

ਮੁੰਬਈ : ਇਨਕਮ ਟੈਕਸ ਵਿਭਾਗ ਨੇ ਆਮਦਨ ਚੋਰੀ ਦੇ ਮਾਮਲੇ ’ਚ ਕਈ ਫਿਲਮੀ ਹਸਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ। ਬਾਲੀਵੁੱਡ ਦੇ ਨਿਰਦੇਸ਼ਕ ਅਨੁਰਾਗ ਕਸ਼ਯਪ, ਵਿਕਾਸ ਬਹਿਲ ਅਤੇ ਅਦਾਕਾਰਾ ਤਾਪਸੀ ਪੰਨੂੰ ਦੇ ਘਰਾਂ 'ਤੇ ਅੱਜ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਫੈਂਟਮ ਫ਼ਿਲਮ ਦੀ ਟੈਕਸ ਚੋਰੀ ਦੇ ਸਬੰਧ 'ਚ ਕੀਤੀ ਜਾ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਦਨ 'ਚੋਂ ਕੀਤਾ ਵਾਕਆਊਟ

Income Tax raids under way at Anurag Kashyap, Taapsee Pannu, Vikas Bahl's properties in Mumbai ਅਦਾਕਾਰਾਤਾਪਸੀ ਪਨੂੰ ਅਤੇ ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ, ਵਿਕਾਸ ਬਹਿਲ ਤੇ ਅਦਾਕਾਰਾ ਤਾਪਸੀ ਪੰਨੂ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ‘ਫੈਂਟਮ’ ਫਿਲਮਜ਼ ਨਾਲ ਸਬੰਧਤ ਹੈ। ਇਨਕਮ ਟੈਕਸ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਫਿਲਮ ਨਾਲ ਸਬੰਧਤ ਵਿੱਤੀ ਮਾਮਲਿਆਂ ’ਚ ਕਾਫ਼ੀ ਗੜਬੜੀ ਹੈ। ਇਸ ਸਬੰਧੀ ਇਨਕਮ ਟੈਕਸ ਵਿਭਾਗ ਵੱਲੋਂ ਮੁੰਬਈ ’ਚ ਅਨੁਰਾਗ ਕਸ਼ਯਪ, ਵਿਕਾਸ ਬਹਿਲ ਤੇ ਤਾਪਸੀ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ।

Income Tax raids under way at Anurag Kashyap, Taapsee Pannu, Vikas Bahl's properties in Mumbai ਅਦਾਕਾਰਾਤਾਪਸੀ ਪਨੂੰ ਅਤੇ ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਟੈਕਸ ਚੋਰੀ ਦੇ ਮਾਮਲੇ 'ਚ ਫੈਂਟਮ ਫ਼ਿਲਮਾਂ ਨਾਲ ਜੁੜੇ ਲੋਕਾਂ 'ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਨ੍ਹਾਂ 'ਚ ਅਨੁਰਾਗ ਕਸ਼ਯਪ, ਤਾਪਸੀ ਪੰਨੂੰ, ਵਿਕਾਸ ਬਹਿਲ ਅਤੇ ਹੋਰ ਲੋਕ ਸ਼ਾਮਿਲ ਸਨ। ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ, ਪੁਣੇ ਸਮੇਤ 20 ਥਾਵਾਂ 'ਤੇ ਇਕੱਠਿਆਂ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ 'ਚ ਚਾਰ ਕੰਪਨੀਆਂ ਸ਼ਾਮਿਲ ਹਨ।

Click here for latest updates on twitter.

Income Tax raids under way at Anurag Kashyap, Taapsee Pannu, Vikas Bahl's properties in Mumbai ਅਦਾਕਾਰਾਤਾਪਸੀ ਪਨੂੰ ਅਤੇ ਅਨੁਰਾਗ ਕਸ਼ਯਪ ਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਜਾਣਕਾਰੀ ਮੁਤਾਬਕ ਉਕਤ ਤਿੰਨਾਂ ਖ਼ਿਲਾਫ਼ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਇਨਕਮ ਟੈਕਸ ਚੋਰੀ ਦਾ ਮਾਮਲਾ ਹੈ। ਪਿਛਲੇ ਮਹੀਨੇ ਹੀ ਬਾਲਾਜੀ ਟੈਲੀਫ਼ਿਲਮਜ਼ ਦੇ ਨਵੇਂ ਡਿਵੀਜ਼ਨ ਕਲਟ ਮੂਵੀਜ਼ ਨੇ 'ਦੋਬਾਰਾ' ਦਾ ਟੀਜ਼ਰ ਰਿਲੀਜ਼ ਕੀਤਾ ਸੀ। ਫ਼ਿਲਮ 'ਚ ਤਾਪਸੀ ਪਨੂੰ ਮੁੱਖ ਭੂਮਿਕਾ 'ਚ ਹੈ ਤੇ ਅਨੁਰਾਗ ਕਸ਼ਯਪ ਇਸ ਥ੍ਰਿਲਰ ਦਾ ਨਿਰਦੇਸ਼ਨ ਕਰਨਗੇ। ਇਸ ਦੇ ਟੀਜ਼ਰ ਵੀਡੀਓ 'ਚ ਤਾਪਸੀ ਤੇ ਅਨੁਰਾਗ ਦੋਵੇਂ ਇਕੱਠੇ ਨਜ਼ਰ ਆਏ ਸਨ।
-PTCNews

  • Share