ਸਿਹਤ

ਅਖ਼ਰੋਟ ਖਾਓ ਤੰਦਰੁਸਤੀ ਪਾਓ

By Jagroop Kaur -- October 07, 2020 7:10 pm -- Updated:Feb 15, 2021

ਡਰਾਈ ਫਰੂਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਜੇਕਰ ਅਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ ਅਤੇ ਤੰਦਰੁਸਤ ਬਣਾਈ ਰੱਖਦੇ ਹਨ। ਬਾਜ਼ਾਰ ਵਿੱਚੋਂ ਕਈ ਤਰ੍ਹਾਂ ਦੇ ਡਰਾਈਫਰੂਟਸ ਮਿਲਦੇ ਹਨ, ਜਿੰਨ੍ਹਾਂ ਵਿੱਚੋਂ ਅਖਰੋਟ ਵੀ ਇੱਕ ਹੈ। ਅਖਰੋਟ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ।5 Skin Nourishing Benefits Of Walnut & 3 DIY Walnut Scrubs | RewardMe | RewardMe - Indiaਅਖਰੋਟ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ ਹੈ ਅਤੇ ਇਸ ਤੋਂ ਉੱਭਰਣ ‘ਚ ਵੀ ਮਦਦ ਕਰਦਾ ਹੇ। ਇਸ ‘ਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ ਲਈ ਲਾਭਦਾਇਕ ਹੈ।
ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਕਿਉਂਕਿ ਅਖਰੋਟ ਵਿੱਚ ਅਲਫਾ ਲਿਨੋਲੈਨਿਕ ਐਸਿਡ ਹੁੰਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ।Akhrot Khane Ke Fayde Hindi Mein: 10 Health Benefits Of Eating Two Soaked Walnuts Daily - रोजाना 2 भीगे हुए अखरोट खाने के हैं 10 फायदे, डायबीटीज रहेगा कंट्रोल में और हड्डियां मजबूतਸ਼ੂਗਰ
ਰਿਸਰਚ ਵਿਚ ਪਤਾ ਚੱਲਿਆ ਹੈ ਕਿ ਜੋ ਲੋਕ 2 ਤੋਂ 3 ਅਖਰੋਟ ਰੋਜ਼ਾਨਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ ।

खाली पेट अखरोट खाने से मिलते है यह बेमिसाल फायदे - YouTube

ਕਬਜ਼ ਅਤੇ ਹਾਜ਼ਮੇ ਲਈ ਫਾਇਦੇਮੰਦ
ਢਿੱਡ ਨੂੰ ਸਹੀ ਰੱਖਣ ਅਤੇ ਕਬਜ਼ ਤੋਂ ਬਚਣ ਲਈ ਫਾਈਬਰ ਵਾਲੀਆਂ ਚੀਜ਼ਾਂ ਖਾਣੀਆਂ ਜ਼ਰੂਰੀ ਹੁੰਦੀਆਂ ਹਨ। ਜੇਕਰ ਤੁਸੀਂ ਵੀ ਰੋਜ਼ਾਨਾ ਅਖਰੋਟ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਢਿੱਡ ਦੀ ਸਮੱਸਿਆ ਅਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ।

PunjabKesari

ਤਣਾਅ ਲਈ ਫਾਇਦੇਮੰਦ
ਅਖਰੋਟ ਵਿੱਚ ਮੈਲਾਟੋਨਿਨ ਮੌਜੂਦ ਹੁੰਦਾ ਹੈ । ਜੋ ਤਣਾਅ ਤੋਂ ਰਾਹਤ ਦਿਲਾਉਂਦਾ ਹੈ । ਇਸ ਲਈ ਰੋਜ਼ਾਨਾ 2-3 ਅਖਰੋਟ ਦਾ ਸੇਵਨ ਜ਼ਰੂਰ ਕਰੋ । ਇਸ ਨਾਲ ਤੁਸੀਂ ਤਣਾਅ ਤੋਂ ਦੂਰ ਰਹੋਗੇ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।बादाम, अखरोट खाएं, आतों का कैंसर भगाएं | News Track Live, NewsTrack Hindi 1

ਯਾਦਾਸ਼ਤ ਨੂੰ ਕਰਦਾ ਹੈ ਤੇਜ਼
ਅਖਰੋਟ ਵਿੱਚ ਓਮੇਗਾ-3 ਮੌਜੂਦ ਹੁੰਦਾ ਹੈ। ਇਸ ਵਿੱਚ ਮੌਜੂਦ ਫੈਟੀ ਐਸਿਡ ਨਾ ਸਿਰਫ ਦਿਲ ਬਲਕਿ ਦਿਮਾਗ ਲਈ ਕਾਫੀ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਯਾਦਾਸ਼ਤ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਅਖਰੋਟ ਦਾ ਸੇਵਨ ਜ਼ਰੂਰ ਕਰੋ, ਕਿਉਂਕਿ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਦਿਮਾਗ ਮਜ਼ਬੂਤ ਹੁੰਦਾ ਹੈ ।

Walnut (Akhrot) -For Healthy Glowing Skin and hairਚਮੜੀ
ਅਖਰੋਟ ਵਿੱਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ। ਐਂਟੀ ਆਕਸੀਡੈਂਟ ਸਿਹਤ ਦੇ ਨਾਲ-ਨਾਲ ਚਮੜੀ ਨੂੰ ਵੀ ਪੋਸ਼ਣ ਦਿੰਦੇ ਹਨ। ਇਹ ਐਂਟੀਆਕਸੀਡੈਂਟ ਚਮੜੀ ਦੀ ਗੰਦਗੀ ਨੂੰ ਦੂਰ ਕਰਕੇ ਉਸ ਨੂੰ ਚਮਕਦਾਰ ਬਣਾਉਂਦੇ ਹਨ। ਇਸ ਲਈ ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਚਮੜੀ ਚਮਕਦਾਰ ਹੋ ਜਾਂਦੀ ਹੈ ।

DIY: These Homemade Walnut Face Packs For Glowing Skin Will Make You Shine, Inside Out!

ਵਾਲਾਂ ਲਈ ਫਾਇਦੇਮੰਦ
ਅਖਰੋਟ ਵਿੱਚ ਪੋਟੈਸ਼ੀਅਮ, ਓਮੇਗਾ-3, ਓਮੇਗਾ 6 ਅਤੇ ਓਮੇਗਾ-9 ਹੁੰਦਾ ਹੈ। ਇਹ ਪੋਸ਼ਕ ਤੱਤ ਵਾਲਾਂ ਲਈ ਕਾਫੀ ਜ਼ਰੂਰੀ ਹੁੰਦੇ ਹਨ। ਇਸ ਲਈ ਹਫ਼ਤੇ ਵਿੱਚ ਇੱਕ ਵਾਰ ਅਖਰੋਟ ਦਾ ਤੇਲ ਵਾਲਾਂ ਵਿੱਚ ਲਗਾਉਣ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੋ ਜਾਂਦੇ ਹਨ ।