IND vs SA : ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਕਰਾਰੀ ਮਾਤ

Ind vs Sa

IND vs SA : ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਕਰਾਰੀ ਮਾਤ,ਵਿਸ਼ਾਖਾਪਟਨਮ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡਿਆ ਗਿਆ। ਜਿਥੇ ਭਾਰਤੀ ਟੀਮ ਨੇ ਵਿਰੋਧੀਆਂ ਨੂੰ ਕਰਾਰੀ ਮਾਤ ਦਿੱਤੀ। ਭਾਰਤ ਨੇ ਇਸ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 203 ਦੌੜਾਂ ਨਾਲ ਹਰ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜਤ ਬਣਾ ਲਈ ਹੈ।

ਇਸ ਮੈਚ ‘ਚ ਜਿਥੇ ਪਹਿਲਾਂ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਥੇ ਹੀ ਗੇਂਦਬਾਜ਼ਾਂ ਨੇ ਬਾਖੂਬੀ ਭੂਮਿਕਾ ਨਿਭਾਈ। ਦੂਜੀ ਪਾਰੀ ‘ਚ ਮੁਹੰਮਦ ਸਮੀ ਨੇ 5 ਵਿਕਟਾਂ ਹਾਸਲ ਕੀਤੀਆਂ।

ਹੋਰ ਪੜ੍ਹੋ: ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਵਿਅਕਤੀ ਵੱਲੋਂ ਖ਼ੁਦਕੁਸ਼ੀ, ਫੈਲੀ ਸਨਸਨੀ

ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਜਿਸ ਦੌਰਾਨ ਭਾਰਤ ਨੇ ਪਹਿਲੀ ‘ਚ 502 ਦੌੜਾਂ ਬਣਾਈਆਂ ਤੇ ਜਿਸ ਦਾ ਜਵਾਬ ਦੇਣ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ 431 ਦੌੜਾਂ ਹੀ ਬਣਾ ਸਕੀ।

ਇਸ ਦੌਰਾਨ ਭਾਰਤ ਨੂੰ 71 ਦੌੜਾਂ ਦੀ ਬੜਤ ਮਿਲੀ, ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਤੇ 323 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ ਤੇ ਭਾਰਤ ਨੇ ਵਿਰੋਧੀਆਂ ਨੂੰ 395 ਦੌੜਾਂ ਦਾ ਟੀਚਾ ਦਿੱਤਾ। ਪਰ ਪੰਜਵੇਂ ਦਿਨ ਦੱਖਣੀ ਅਫ਼ਰੀਕਾ ਦੀ ਟੀਮ 191 ਦੌੜਾਂ ‘ਤੇ ਢੇਰ ਹੋ ਗਈ। ਜਿਸ ਕਾਰਨ ਭਾਰਤ ਨੇ ਇਸ ਮੈਚ ਨੇ 203 ਦੌੜਾਂ ਨਾਲ ਜਿੱਤ ਲਿਆ।

-PTC News