IND VS AUS: ਦੂਜਾ ਟੀ-20 ਮੈਚ ਮੀਹ ਕਾਰਨ ਹੋਇਆ ਰੱਦ, ਭਾਰਤ ਦਾ ਸੀਰੀਜ਼ ਜਿੱਤਣ ਦਾ ਟੁੱਟਿਆ ਸੁਫ਼ਨਾ

By Jashan A - November 23, 2018 6:11 pm

IND VS AUS: ਦੂਜਾ ਟੀ-20 ਮੈਚ ਮੀਹ ਕਾਰਨ ਹੋਇਆ ਰੱਦ, ਭਾਰਤ ਦਾ ਸੀਰੀਜ਼ ਜਿੱਤਣ ਦਾ ਟੁੱਟਿਆ ਸੁਫ਼ਨਾ,ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ ਅੱਜ ਦਾ ਦੂਜਾ ਮੈਚ ਮੀਹ ਪੈਣ ਕਾਰਨ ਰੱਦ ਹੋ ਗਿਆਂ ਹੈ। ਜਿਸ ਕਾਰਨ ਭਾਰਤ ਦਾ 3
ਮੈਚਾਂ ਦੀ ਸੀਰੀਜ਼ ਨੂੰ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਦੱਸ ਦੇਈਏ ਕਿ ਪਹਿਲੇ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਦੋੜਾ ਨਾਲ ਹਰਾ ਕੇ ਸੀਰੀਜ਼ ਵਿੱਚ 1-0 ਦਾ ਵਾਧਾ ਬਣਾ ਲਿਆ ਸੀ।

kohliਪਰ ਦੂਜਾ ਮੈਚ ਮੀਹ ਪੈਣ ਕਾਰਨ ਰੱਦ ਹੋ ਗਿਆ ਹੈ।ਮੈਚ ਵਿੱਚ ਪਹਿਲਾਂ ਬੱਲੇਬਾਜੀ ਕਰਨ ਆਸਟ੍ਰੇਲੀਆ ਟੀਮ 19 ਓਵਰ 'ਚ 7 ਵਿਕਟਾਂ ਗਵਾ ਕੇ 132ਦੌੜਾਂ ਹੀ ਬਣਾ ਸਕੀ। ਮੀਹ ਪੈਣ ਕਾਰਨ ਆਖਰੀ ਓਵਰ ਵੀ ਨਾ ਹੋ ਸਕਿਆਂ ਤੇ ਮੈਚ ਨੂੰ ਰੋਕ ਦਿੱਤਾ ਗਿਆ ਮੈਚ ਨੂੰ ਰੋਕਣ ਸਮੇ ਐਂਡਰਿਊ ਟਾਇ(12) ਦੌੜਾ ‘ਤੇ ਮੈਕਡਰਮੋਟ(32) ਦੌੜਾ ਤੇ ਖੇਡ ਰਹੇ ਸੀ.

kartikਇਸ ਤੋਂ ਬਾਅਦ ਭਾਰਤ ਨੂੰ ਡਕਵਰਥ-ਲੂਇਸ ਰੂਲ ਮੁਤਾਬਿਕ 19 ਓਵਰਾਂ ਵਿੱਚ 137 ਦੌੜਾਂ ਬਣਾਉਣ ਦਾ ਟੀਚਾ ਮਿਲੀਆ ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾ ਹੀ ਮੀਹ ਪੈਣਾ ਸ਼ੁਰੂ ਹੋ ਗਿਆ ਭਾਰਤੀ ਟੀਮ ਬੱਲੇਬਾਜੀ ਨਾ ਕਰ ਸਕੀ।ਸੀਰਜ਼ ਦਾ ਤੀਸਰਾ ਤੇ ਆਖਰੀ ਮੈਚ 25 ਨਵੰਬਰ ਨੂੰ ਸਿਡਨੀ ਵਿੱਚ ਖੇਡਿਆ ਜਾਣਾ ਹੈ, ਜੇਕਰ ਭਾਰਤ ਇਸ ਮੈਚ ਨੂੰ ਜਿੱਤ ਲੈਦਾ ਹੈ ਤਾਂ ਸੀਰੀਜ਼ ਨੂੰ ਬਰਾਬਰ ਕਰ ਸਕਦਾ ਹੈ।

—PTC News

adv-img
adv-img