IND VS AUS: ਭਾਰਤ ਨੇ ਆਖਰੀ ਮੈਚ ਜਿੱਤ ਕੇ ਸੀਰੀਜ਼ ‘ਚ 1-1 ਨਾਲ ਕੀਤੀ ਬਰਾਬਰੀ

india

IND VS AUS: ਭਾਰਤ ਨੇ ਆਖਰੀ ਮੈਚ ਜਿੱਤ ਕੇ ਸੀਰੀਜ਼ ‘ਚ 1-1 ਨਾਲ ਕੀਤੀ ਬਰਾਬਰੀ,ਸਿਡਨੀ: ਸਿਡਨੀ ਦੇ ਕ੍ਰਿਕੇਟ ਮੈਦਾਨ ‘ਚ ਟੀਮ ਇੰਡੀਆ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਟੀ -20 ਲੜੀ ਦਾ ਆਖਰੀ ਮੈਚ ਖੇਡਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗਵਾ ਕੇ 164 ਦੌੜਾਂ ਬਣਾਈਆਂ।

indਆਸਟ੍ਰੇਲੀਆ ਵਲੋਂ ਡਾਰਸੀ ਸ਼ੌਰਟ ਨੇ ਸਭ ਤੋਂ ਜਿਆਦਾ 33 ਦੌੜਾਂ ਬਣਾਈਆਂ। ਉਨ੍ਹਾਂ ਦੇ ਇਲਾਵਾ ਕਪਤਾਨ ਅਰੌਨ ਫਿੰਚ ਨੇ 28 ਦੌੜਾਂ ਬਣਾਈਆਂ ਜਦੋਂ ਕਿ ਵਿਕਟਕੀਪਰ ਐਲੇਕਸ ਕੈਰੀ ਨੇ 27 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਟੀਮ ਇੰਡੀਆ ਨੇ 19.4 ਓਵਰਾਂ ‘ਚ 4 ਵਿਕਟਾਂ ਗਵਾ ਕੇ ਹੀ 168 ਦੌੜਾਂ ਬਣਾ ਲਈਆਂ।

ਬੱਲੇਬਾਜ਼ੀ ਕਰਨ ਆਏ ਰੋਹਿਤ ਸ਼ਰਮਾ ਨੇ 23 ਦੌੜਾਂ ‘ਤੇ ਸਿਖਰ ਧਵਨ ਨੇ 41 ਦੌੜਾਂ ਵਿਰਾਟ ਕੋਹਲੀ ਨੇ ਸਭ ਤੋਂ ਜਿਆਦਾ 61 ਦੌੜਾਂ ਬਣਾਈਆਂ ਮੈਚ ਜਿੱਤ ਕੇ ਸੀਰੀਜ਼ ‘ਚ 1-1ਨਾਲ ਬਰਾਬਰੀ ਕਰ ਲਈ।

—PTC News