Fri, Apr 26, 2024
Whatsapp

ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ

Written by  Jashan A -- January 07th 2019 10:32 PM
ਇਤਿਹਾਸਕ  ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ

ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ

ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ,ਸਿਡਨੀ: ਭਾਰਤੀ ਕ੍ਰਿਕੇਟ ਟੀਮ ਨੇ ਅੱਜ ਆਸਟ੍ਰੇਲੀਆ ਨੂੰ ਉਸ ਦੀ ਸਰ ਜ਼ਮੀਨ ‘ਤੇ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਦੀ ਟਰਾਫੀ ਆਪਣੇ ਨਾਂ ਕਰ ਲਈ ਹੈ।ਮੀਂਹ ਅਤੇ ਖਰਾਬ ਮੌਸਮ ਕਾਰਨ ਚੌਥਾ ਅਤੇ ਆਖਰੀ ਟੈਸਟ ਡਰਾਅ 'ਤੇ ਖਤਮ ਹੋਣ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਨ੍ਹਾਂ ਦੀ ਧਰਤੀ 'ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ।ਭਾਰਤ ਨੇ 4 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। [caption id="attachment_237341" align="aligncenter" width="300"]indian cricket team ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ[/caption] ਇਸ ਇਤਿਹਾਸਿਕ ਜਿੱਤ ਤੋਂ ਬਾਅਦ ਭਾਰਤੀ ਟੀਮ ਜਿੱਤ ਦੇ ਜਸ਼ਨ ਮਨ੍ਹਾ ਰਹੀ ਹੈ।ਜਿਸ ਦੌਰਾਨ ਭਾਰਤੀ ਟੀਮ ਨੇ ਹੋਟਲ 'ਚ ਪਹੁੰਚ ਕੇ ਖੂਬ ਮਸਤੀ ਕੀਤੀ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਵੱਲੋਂ ਨੱਚਦੇ ਹੋਏ ਜ਼ਬਰਦਸਤ ਤਰੀਕੇ ਨਾਲ ਹੋਟਲ 'ਚ ਐਂਟਰੀ ਕੀਤੀ। ਉਹਨਾਂ ਨੂੰ ਦੇਖਦਿਆਂ ਹੀ ਬਾਕੀ ਦੇ ਖਿਡਾਰੀ ਵੀ ਇਸ ਖੁਸ਼ੀ 'ਚ ਨੱਚਣ ਲੱਗੇ। [caption id="attachment_237343" align="aligncenter" width="300"]indian cricket team ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਮਨਾਈ ਖੁਸ਼ੀ, ਦੇਖੋ ਵੀਡੀਓ[/caption] ਇਥੇ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਵਿਕਟਕੀਪਰ ਰਿਸ਼ਭ ਪੰਤ ਭੰਗੜਾ ਪਾਉਂਦੇ ਵੀ ਦਿਖਾਈ ਦੇ ਰਹੇ ਹਨ। ਨਾਲ ਹੀ ਪੂਰੀ ਟੀਮ ਨੇ ਇਸ ਇਤਿਹਾਸਿਕ ਜਿੱਤ ਨੂੰ ਮੁੱਖ ਰੱਖਦਿਆਂ ਨੱਚ ਕੇ ਅਤੇ ਗੀਤ ਗਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਥੇ ਹੀ ਇਸ ਖੁਸ਼ੀ ਨੂੰ ਭਾਰਤੀ ਟੀਮ ਦੇ ਕਪਤਾਨ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਵੀ ਸ਼ੇਅਰ ਕੀਤਾ। ਸੀਰੀਜ਼ ਜਿੱਤ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਨੂੰ ਮੈਦਾਨ ‘ਤੇ ਲੈ ਕੇ ਗਏ ਅਤੇ ਉਸ ਨੂੰ ਗਲੇ ਲਗਾਇਆ।ਵਿਰਾਟ ਅਤੇ ਅਨੁਸ਼ਕਾ ਨੇ ਇਕ ਦੂਜੇ ਨਾਲ ਤਸਵੀਰਾਂ ਵੀ ਖਿਚਵਾਈਆਂ। -PTC News


Top News view more...

Latest News view more...