IND vs AUS: ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

kohli
IND vs AUS: ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

IND vs AUS: ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ,ਮੋਹਾਲੀ: ਬੀਤੇ ਦਿਨ ਮੋਹਾਲੀ ‘ਚ ਖੇਡੇ ਗਏ ਆਸਟ੍ਰੇਲੀਆ ਅਤੇ ਭਾਰਤੀ ਕ੍ਰਿਕਟ ਟੀਮ ਵਿਚਾਲੇ ਚੌਥੇ ਵਨਡੇ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੂੰ 359 ਦੌੜਾਂ ਦਾ ਟੀਚਾ ਦੇਣ ਤੋਂ ਬਾਅਦ ਇਕ ਸਮੇਂ ਭਾਰਤੀ ਕਪਤਾਨ ਵਿਰਾਟ ਕੋਹਲੀ ਖੁਸ਼ ਨਜ਼ਰ ਆ ਰਹੇ ਸਨ ਪਰ ਆਸਟਰੇਲੀਆ ਬੱਲੇਬਾਜ਼ ਐਸ਼ਟਨ ਟਰਨਰ ਦੀ ਅਹਿਮ ਮੌਕੇ ‘ਤੇ ਖੇਡੀ ਤੂਫਾਨੀ ਪਾਰੀ ਖੇਡੀ ਤੇ ਭਾਰਤ ਦੀ ਸੀਰੀਜ਼ ਜਿੱਤਣ ਦੀ ਆਸ ‘ਤੇ ਪਾਣੀ ਫੇਰ ਦਿੱਤਾ।

kohli
IND vs AUS: ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਵਿਕਟ ਪੂਰੇ ਮੈਚ ਦੇ ਦੌਰਾਨ ਸ਼ਾਨਦਾਰ ਰਿਹਾ। ਆਖਰ ‘ਚ ਗੇਂਦਬਾਜ਼ੀ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਐਸ਼ਟਨ ਦੀ ਪਾਰੀ ਨੇ ਖੇਡ ਨੂੰ ਬਦਲ ਦਿੱਤਾ।ਵਿਰਾਟ ਨੇ ਕਿਹਾ ਕਿ ਪਿਛਲੇ ਮੈਚ ਤੋਂ ਬਾਅਦ ਸਾਨੂੰ ਉਮੀਦ ਸੀ ਕਿ ਇੱਥੇ ਰਾਤ ਨੂੰ ਤਰੇਲ ਦਾ ਅਸਰ ਦੇਖਣ ਨੂੰ ਮਿਲੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ।

kohli
IND vs AUS: ਹਾਰ ਤੋਂ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਇਹ ਵੱਡਾ ਬਿਆਨ, ਤੁਸੀਂ ਵੀ ਪੜ੍ਹੋ

ਉਨ੍ਹਾਂ ਨੇ ਵਧੀਆ ਕ੍ਰਿਕਟ ਖੇਡੀ। ਇਸ ਲਈ ਉਹ ਜਿੱਤ ਦੇ ਹੱਕਦਾਰ ਸੀ। ਜੇਕਰ ਸਾਡੇ ਕੋਲ 5ਵਾਂ ਵਧੀਆ ਗੇਂਦਬਾਜ਼ ਹੁੰਦਾ ਤਾਂ ਖੇਡ ਹੋਰ ਹੁੰਦੀ ਪਰ ਫਿਰ ਵੀ ਮੈਦਾਨ ਤਰੇਲ ਨਾਲ ਗਿੱਲਾ ਸੀ। ਜਿਸ ਕਾਰਨ ਭਾਰਤੀ ਗੇਂਦਬਾਜ਼ਾਂ ਨੂੰ ਠੀਕ ਦਿਸ਼ਾ ‘ਚ ਗੇਂਦਬਾਜ਼ੀ ਕਰਨ ‘ਚ ਮੁਸ਼ਕਿਲ ਆ ਰਹੀ ਸੀ।

-PTC News