IND vs BAN 2nd T20: ਸੀਰੀਜ਼ ‘ਚ ਬਰਾਬਰੀ ਲਈ ਅੱਜ ਮੈਦਾਨ ‘ਚ ਉਤਰੇਗੀ ਭਾਰਤੀ ਟੀਮ

Ind vs Ban

IND vs BAN 2nd T20: ਸੀਰੀਜ਼ ‘ਚ ਬਰਾਬਰੀ ਲਈ ਅੱਜ ਮੈਦਾਨ ‘ਚ ਉਤਰੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਕੌਮਾਂਤਰੀ ਟੀ20 ਸੀਰੀਜ਼ ਦਾ ਅੱਜ ਦੂਸਰਾ ਮੁਕਾਬਲਾ ਰਾਜਕੋਟ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਇਥੇ ਹਰ ਹਾਲ ‘ਚ ਜਿੱਤ ਨਾਲ ਸੀਰੀਜ਼ ‘ਚ ਬਰਾਬਰੀ ਕਰਨਾ ਚਾਹੇਗੀ।

Ind vs Ban ਮਹਿਮਾਨ ਟੀਮ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ ਅਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਹੋਣ ਵਾਲੇ ਦੂਜੇ ਮੈਚ ‘ਚ ਉਸ ਲਈ ‘ਕਰੋ ਜਾਂ ਮਰੋ’ ਦੀ ਸਥਿਤੀ ਹੋਵੇਗੀ।

ਹੋਰ ਪੜ੍ਹੋ: ਰਾਤੋ-ਰਾਤ ਕਰੋੜਪਤੀ ਬਣਿਆ ਪੇਂਟਰ , ਨਿਕਲੀ 2 ਕਰੋੜ ਦੀ ਲਾਟਰੀ

Ind vs Ban ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮੁਕਾਬਲੇ ‘ਚ ਭਾਰਤ ਨੂੰ ਵਿਰੋਧੀਆਂ ਤੋਂ 7 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜੋ ਉਸ ਦੀ ਬੰਗਲਾਦੇਸ਼ ਖਿਲਾਫ ਇਸ ਫਾਰਮੈੱਟ ‘ਚ ਪਹਿਲੀ ਹਾਰ ਵੀ ਸੀ।ਜਿਸ ਦੌਰਾਨ ਹੁਣ ਭਾਰਤੀ ਟੀਮ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਵੀ ਮੈਦਾਨ ‘ਚ ਉਤਰ ਸਕਦੀ ਹੈ।

-PTC News