ਪਹਿਲੇ ਟੈਸਟ ਮੈਚ ‘ਚ ਨਿਊਜ਼ੀਲੈਂਡ ਦੀ ਸ਼ਾਨਦਾਰ ਜਿੱਤ, ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ind vs nz-1st Test Newzealand Wins

ਵੇਲਿੰਗਟਨ: ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਪਹਿਲਾ ਟੈਸਟ ਮੈਚ ਮਹਿਜ਼ 4 ਦਿਨਾਂ ‘ਚ ਹੀ ਸਮਾਪਤ ਹੋ ਗਿਆ। ਜਿਸ ‘ਚ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ 10 ਵਿਕਟਾਂ ਨਾਲ ਹਰ ਕੇ ਦੋ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾਈ।

ਨਿਊਜ਼ੀਲੈਂਡ ਦੇ ਸਾਹਮਣੇ ਜਿੱਤ ਲਈ 9 ਦੌੜਾਂ ਦਾ ਟੀਚਾ ਸੀ ਜੋ ਉਸ ਨੇ 1.4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਭਾਰਤ ਨੇ ਮੈਚ ਦੇ ਚੌਥੇ ਸੋਮਵਾਰ ਸਵੇਰੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ ‘ਤੇ 144 ਦੌੜਾਂ ਤੋਂ ਅੱਗੇ ਵਧਾਈ ਪਰ ਉਸਦੀ ਪੂਰੀ ਟੀਮ 191 ਦੌੜਾਂ ‘ਤੇ ਆਊਟ ਹੋ ਗਈ।

ਹੋਰ ਪੜ੍ਹੋ: ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!

ਪਲੇਇੰਗ ਇਲੈਵਨ : ਭਾਰਤ : ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਹਨੂਮਾ ਵਿਹਾਰੀ, ਰਿਸ਼ਭ ਪੰਤ, ਆਰ ਅਸ਼ਵਿਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ।

ਨਿਊਜ਼ੀਲੈਂਡ : ਟਾਮ ਲਾਥਮ, ਟਾਮ ਬਲੰਡਲ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਬੀ. ਜੇ. ਵਟਲਿੰਗ, ਕੋਲਿਨ ਡੀ ਗ੍ਰੈਂਡਹੋਮ, ਟਿਮ ਸਾਊਥੀ, ਏਜਾਜ਼ ਪਟੇਲ, ਕੈਲ ਜੈਮਸਨ, ਟ੍ਰੇਂਟ ਬੋਲਟ।

-PTC News