Advertisment

IND vs NZ: ਦੂਸਰੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਸੀਰੀਜ਼ 'ਚ ਬਣਾਈ 2-0 ਦੀ ਅਜੇਤੂ ਬੜ੍ਹਤ

author-image
Jashan A
Updated On
New Update
IND vs NZ: ਦੂਸਰੇ ਵਨਡੇ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ, ਸੀਰੀਜ਼ 'ਚ ਬਣਾਈ 2-0 ਦੀ ਅਜੇਤੂ ਬੜ੍ਹਤ
Advertisment
ਆਕਲੈਂਡ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਦਾ ਦੂਸਰਾ ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ 'ਚ ਖੇਡਿਆ ਗਿਆ। ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।  IND vs NZਟਾਸ ਜਿੱਤ ਕੇ ਭਾਰਤ ਨੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਜਿਸ ਦੌਰਾਨ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ 'ਤੇ 273 ਦੌੜਾਂ ਬਣਾਈਆਂ।
Advertisment
 IND vs NZਉਧਰ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 10 ਵਿਕਟਾਂ ਗੁਆ ਕੇ 251 ਦੌੜਾਂ ਹੀ ਬਣਾ ਸਕੀ। ਹਾਲਾਂਕਿ ਟੀਮ ਇੰਡੀਆ ਦੀ ਸਲਾਮੀ ਜੋੜੀ ਦੀ ਅਸਫਲਤਾ ਦੇ ਬਾਵਜੂਦ ਰਵਿੰਦਰ ਜਡੇਜਾ (55 ਦੌੜਾਂ), ਸ਼੍ਰੇਅਸ ਅਈਅਰ (52 ਦੌੜਾਂ) ਅਤੇ ਨਵਦੀਪ ਸੈਣੀ (45 ਦੌੜਾਂ) ਨੇ ਸ਼ਾਨਦਾਰ ਪਾਰੀਆਂ ਖੇਡੀਆਂ ਪਰ ਉਹ ਭਾਰਤੀ ਟੀਮ ਦੀ ਝੋਲੀ 'ਚ ਜਿੱਤ ਨਾ ਪਾ ਸਕੇ। publive-imageਹੋਰ ਪੜ੍ਹੋ: ਤਾਂ ਇਸ ਤਰ੍ਹਾਂ ਲਿਆ ਜਾਵੇਗਾ ਹਾਰ ਦਾ ਬਦਲਾ, ਦੇਖੋ ਖਾਸ ਤਿਆਰੀ? (ਵੀਡੀਓ) ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਜਿਥੇ ਪਹਿਲਾਂ ਭਾਰਤੀ ਟੀਮ ਨੇ 5 ਮੈਚਾਂ ਦੀ ਟੀ20 ਸੀਰੀਜ਼ ਖੇਡੀ ਤੇ ਹੁਣ ਦੋਹਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ 'ਚ ਨਿਊਜ਼ੀਲੈਂਡ ਦੀ ਟੀਮ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ।  IND vs NZਟੀਮਾਂ: ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਟਾਮ ਬਲੰਡੈਲ, ਰਾਸ ਟੇਲਰ, ਟਾਮ ਲਾਥਮ (ਕਪਤਾਨ ਅਤੇ ਵਿਕਟਕੀਪਰ), ਮਾਰਕ ਚੈਪਮੈਨ, ਜੇਮਸ ਨੀਸ਼ਮ, ਕੋਲਿਨ ਡਿ ਗ੍ਰੈਂਡਹੋਮੇ, ਕਾਈਲ ਜੈਮੀਸਨ, ਟਿਮ ਸਾਊਥੀ, ਹਮੀਸ਼ ਬੈਨੇਟ। ਭਾਰਤ : ਪ੍ਰਿਥਵੀ ਸ਼ਾਅ, ਮਯੰਕ ਅਗਰਵਾਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਕੇਦਾਰ ਜਾਧਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ। -PTC News-
punjabi-news ind-vs-nz nz-beat-india-by-22-runs second-odi
Advertisment

Stay updated with the latest news headlines.

Follow us:
Advertisment