IND vs SA 3rd Test : ਇੱਕ ਵਾਰ ਫਿਰ ਬੋਲਿਆ ਰੋਹਿਤ ਦਾ ਬੱਲਾ, ਜੜਿਆ ਦੋਹਰਾ ਸੈਂਕੜਾ

Rohit Sharma

IND vs SA 3rd Test : ਇੱਕ ਵਾਰ ਫਿਰ ਬੋਲਿਆ ਰੋਹਿਤ ਦਾ ਬੱਲਾ, ਜੜਿਆ ਦੋਹਰਾ ਸੈਂਕੜਾ,ਰਾਂਚੀ: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਸਰਾ ਅਤੇ ਆਖਰੀ ਮੈਚ ਰਾਂਚੀ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਤੀਜੇ ਟੈਸਟ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਯੰਕ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਰਬਾਡਾ ਦੀ ਗੇਂਦ ‘ਤੇ ਐਲਗਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।

ਹੋਰ ਪੜ੍ਹੋ: ਯੂਪੀ ਦੇ ਮੁਹੰਮਦਾਬਾਦ ‘ਚ ਫਟਿਆ ਸਿਲੰਡਰ, 2 ਮੰਜ਼ਿਲਾ ਇਮਾਰਤ ਢਹਿ ਢੇਰੀ, 7 ਮੌਤਾਂ

ਪਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਇੱਕ ਵਾਰ ਫਿਰ ਬੋਲਿਆ।ਇਸ ਮੈਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰਾ ਸੈਂਕੜਾ ਲਗਾਇਆ। ਰੋਹਿਤ ਨੇ 255 ਗੇਂਦਾ ਦਾ ਸਾਹਮਣੇ ਕਰਦੇ ਹੋਏ 212 ਦੌੜਾਂ ਬਣਾਈਆਂ।ਉਥੇ ਹੀ ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਵੀ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਭਾਰਤ ਪਲੇਇੰਗ ਇਲੈਵਨ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ (ਉਪ ਕਪਤਾਨ), ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਹਬਾਜ਼ ਨਦੀਮ, ਮੁਹੰਮਦ ਸ਼ੰਮੀ, ਉਮੇਸ਼ ਯਾਦਵ।

ਦੱਖਣੀ ਅਫਰੀਕਾ ਪਲੇਇੰਗ ਇਲੈਵਨ: ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ (ਉਪ ਕਪਤਾਨ), ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜ਼ਾ, ਹੇਨਰਿਕ ਕਲਾਸੇਨ, ਜਾਰਜ ਲਿੰਡੇ, ਸੇਨੂਰਨ ਮੁਥੂਸਵਾਮੀ, ਲੁੰਗੀ ਇਨਗਿਡੀ, ਐਰਿਕ ਨਾਟਰਜੇ, ਡੇਨ ਪੀਟ, ਕੈਗਿਸੋ ਰਬਾਡਾ।

-PTC News