Wed, Apr 24, 2024
Whatsapp

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ T20 ਮੈਚ ਅੱਜ

Written by  Jashan A -- September 15th 2019 04:14 PM
ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ T20 ਮੈਚ ਅੱਜ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ T20 ਮੈਚ ਅੱਜ

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ T20 ਮੈਚ ਅੱਜ,ਧਰਮਸ਼ਾਲਾ: ਭਾਰਤ ਅਤੇ ਸਾਉਥ ਅਫਰੀਕਾ ਦੇ ਵਿਚਕਾਰ ਤਿੰਨ ਟੀ -20 ਇੰਟਰਨੈਸ਼ਨਲ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ। ਜਿਸ ਦੌਰਾਨ ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਓਹੀ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ ,ਜਿੱਥੇ ਸਾਉਥ ਅਫਰੀਕਾ ਨੇਭਾਰਤ ਨੂੰ ਆਪਣੀ ਧਰਤੀ 'ਤੇ ਟੀ -20 ਮੈਚਾਂ ਵਿੱਚ ਹਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। Dharamshala Stadium 1ਇਸ ਮੈਚ ਨੂੰ ਲੈ ਕੇ ਦੋਹਾਂ ਟੀਮਾਂ ਦੀਆਂ ਤਿਆਰੀਆਂ ਜਾਰੀ ਹਨ। ਇਸ ਮੈਚ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ 'ਤੇ ਹੋਣਗੀਆਂ। ਹੋਰ ਪੜ੍ਹੋ: ਅਦਾਕਾਰਾ ਸੁਰਵੀਨ ਚਾਵਲਾ ਨੂੰ ਧੋਖਾ-ਧੜੀ ਦੇ ਮਾਮਲੇ 'ਚ ਮਿਲੀ ਵੱਡੀ ਰਾਹਤ ਦਰਅਸਲ,ਅੱਜ ਦੋਹਾਂ'ਚ ਇਕ-ਦੂਜੇ ਨੂੰ ਪਿੱਛੇ ਛੱਡਣ ਦੀ ਰੇਸ ਹੋਵੇਗੀ। ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਅਤੇ ਸਭ ਤੋਂ ਜ਼ਿਆਦਾ ਵਾਰ 50 ਪਲਸ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਅਤੇ ਰੋਹਿਤ ਇਕ ਦੂਜੇ ਨੂੰ ਪਿੱਛੇ ਛੱਡਣਾ ਚਾਹੁਣਗੇ। 1st T20I against South Africaਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ 2369 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਜਦਕਿ ਰੋਹਿਤ ਸ਼ਰਮਾ 2422 ਦੇ ਨਾਲ ਪਹਿਲੇ ਸਥਾਨ 'ਤੇ ਹਨ। -PTC News


Top News view more...

Latest News view more...