ਹੋਰ ਖਬਰਾਂ

IND vs SA: ਪਹਿਲੇ ਟੈਸਟ ਮੈਚ 'ਚ ਰੋਹਿਤ ਨੇ ਲਗਾਇਆ ਅਰਧ ਸੈਂਕੜਾ, ਭਾਰਤ ਦਾ ਸਕੋਰ 99/0

By Jashan A -- October 02, 2019 12:16 pm -- Updated:October 02, 2019 12:20 pm

IND vs SA: ਪਹਿਲੇ ਟੈਸਟ ਮੈਚ 'ਚ ਰੋਹਿਤ ਨੇ ਲਗਾਇਆ ਅਰਧ ਸੈਂਕੜਾ, ਭਾਰਤ ਦਾ ਸਕੋਰ 97/0,ਵਿਸ਼ਾਖਾਪਟਨਮ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 2 ਅਕਤੂਬਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ 14ਵੀਂ ਟੈਸਟ ਸੀਰੀਜ਼ ਹੈ। ਜਿਸ ਦੌਰਾਨ ਇਸ ਸੀਰੀਜ਼ ਦਾ ਪਹਿਲਾਂ ਮੁਕਾਬਲਾ ਅੱਜ ਵਿਸ਼ਾਖਾਪਟਨਮ 'ਚ ਖੇਡਿਆ ਜਾ ਰਿਹਾ ਹੈ।

https://twitter.com/ICC/status/1179260843080454144?s=20

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਵਾਲ ਨੇ ਸ਼ਾਨਦਾਰ ਪਾਰੀ ਸ਼ੁਰੂਆਤ ਕੀਤੀ। ਭਾਰਤ ਨੇ ਬਿਨਾਂ ਵਿਕਟ ਗੁਆਏ 99 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਆਪਣੇ ਟੈਸਟ ਕਰੀਅਰ ਵਿਚ ਪਹਿਲੀ ਵਾਰ ਸਲਾਮੀ ਬੱਲੇਬਾਜ਼ੀ ਕਰਨ ਉੱਤਰੇ ਰੋਹਿਤ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

https://twitter.com/ICC/status/1179277922445729792?s=20

ਟੀਮਾਂ :
ਭਾਰਤ— ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਦੱਖਣੀ ਅਫਰੀਕਾ— ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ, ਥਿਊਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਸੇਨੁਰਨ ਮੁਥੂਸਾਮੀ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ।

-PTC News

  • Share