ਹੋਰ ਖਬਰਾਂ

IND vs SA: ਦੂਜੇ ਟੈਸਟ ਮੈਚ 'ਚ ਵੀ ਬੋਲਿਆ ਮਯੰਕ ਦਾ ਬੱਲਾ, ਜੜ੍ਹਿਆ ਸੈਂਕੜਾ

By Jashan A -- October 10, 2019 3:53 pm

IND vs SA: ਦੂਜੇ ਟੈਸਟ ਮੈਚ 'ਚ ਵੀ ਬੋਲਿਆ ਮਯੰਕ ਦਾ ਬੱਲਾ, ਜੜ੍ਹਿਆ ਸੈਂਕੜਾ,ਪੁਣੇ: ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਟੈਸਟ ਸੀਰੀਜ਼ ਲਈ ਅੱਜ ਦੂਸਰਾ ਮੁਕਾਬਲਾ ਪੁਣੇ 'ਚ ਖੇਡਿਆ ਜਾ ਰਿਹਾ ਹੈ। ਜਿਸ ਦੌਰਾਨ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

https://twitter.com/BCCI/status/1182214984786251776?s=20

ਬੱਲੇਬਾਜ਼ੀ ਕਰਨ ਉਤਰੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਨੇ ਪਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਰੋਹਿਤ ਸ਼ਰਮਾ 14 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਦੂਜੇ ਪਾਸੇ ਮਯੰਕ ਅਗਰਵਾਲ ਨੇ ਇੱਕ ਵਾਰ ਫਿਰ ਸੈਂਕੜਾ ਲਗਾ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ।

ਹੋਰ ਪੜ੍ਹੋ:ਹਾਰ ਦੇ ਬਾਵਜੂਦ ਨਿਊਜ਼ੀਲੈਂਡ ਪਹੁੰਚਿਆ ਤਿਕੋਣੀ ਸੀਰੀਜ਼ ਦੇ ਫਾਈਨਲ 'ਚ

https://twitter.com/BCCI/status/1182223217240371200?s=20

ਮਯੰਕ ਨੇ 195 ਗੇਂਦਾ 'ਚ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਯੰਕ ਨੇ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਦੋਹਰਾ ਸੈਂਕੜਾ ਲੱਗਾ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।ਉਹਨਾਂ ਤੋਂ ਇਲਾਵਾ ਪੁਜਾਰਾ ਨੇ ਵੀ 58 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਭਾਰਤ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ।

https://twitter.com/BCCI/status/1182225469690638336?s=20

ਭਾਰਤ ਪਲੇਇੰਗ ਇਲੈਵਨ
ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕ.), ਅਜਿੰਕਿਆ ਰਹਾਣੇ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ

ਦੱਖਣੀ ਅਫਰੀਕਾ ਪਲੇਇੰਗ ਇਲੈਵਨ
ਡੀਨ ਐਲਗਰ, ਆਈਡਨ ਮਾਰਕਰਮ, ਥਿਊਨਿਸ ਡੀ ਬਰੂਇਨ, ਟੈਂਬਾ ਬਾਵੁਮਾ, ਫਾਫ ਡੂ ਪਲੇਸਿਸ (ਕ.), ਕੁਇੰਟਨ ਡੀ ਕੌਕ,ਸੇਨੂਰਨ ਮੁਥੂਸਾਮੀ, ਵੇਰੌਨ ਫਿਲੈਂਡਰ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਐਨੀਰਿਕ ਨੌਰਟਜੇ।

-PTC News

  • Share