ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਅੱਜ ਖੇਡਿਆ ਜਾਵੇਗਾ ਆਖਰੀ T20 ਮੈਚ

Ind Vs Sa

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਅੱਜ ਖੇਡਿਆ ਜਾਵੇਗਾ ਆਖਰੀ T20 ਮੈਚ,ਨਵੀਂ ਦਿੱਲੀ: ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਇੰਟਰਨੈਸ਼ਨਲ ਟੀ20 ਸੀਰੀਜ਼ ਦਾ ਅੱਜ ਤੀਸਰਾ ਅਤੇ ਆਖਰੀ ਮੈਚ ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ।

Ind Vs Sa ਅੱਜ ਭਾਰਤੀ ਟੀਮ ਆਖ਼ਰੀ ਟੀ-20 ਮੈਚ ਨੂੰ ਜਿੱਤ ਕੇ ਲੜੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਉਤਰੇਗੀ। ਤੁਹਾਨੂੰ ਦੱਸ ਦਈਏ ਕਿ ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹਨ ਮਗਰੋਂ ਭਾਰਤ ਨੇ ਮੁਹਾਲੀ ‘ਚ ਦੂਜਾ ਮੈਚ ਖੇਡਿਆ ਗਿਆ।

ਹੋਰ ਪੜ੍ਹੋ: ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਬੱਲੇਬਾਜ਼ਾਂ ਦਾ ਜ਼ਿਆਦਾ ਲੰਮਾ ਨਹੀਂ ਚਲੇਗਾ ਕਰੀਅਰ, ਜਾਣੋ ਕਿਸਨੇ ਕਿਹਾ ਇੰਝ!

ਜਿਥੇ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਤੇ ਲੜੀ ‘ਤੇ 1-0 ਦੀ ਬੜਤ ਬਣਾਈ ਸੀ। ਭਾਰਤ ਨੇ ਇਸ ਮੈਚ ‘ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।

Ind Vs Saਇਸ ਮੈਚ ‘ਚ ਦਰਸ਼ਕਾਂ ਵੱਲੋਂ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਵੇ। ਉਧਰ ਭਾਰਤੀ ਖਿਡਾਰੀਆਂ ਵੱਲੋਂ ਵੀ ਮੈਚ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

-PTC News