ਮੁੱਖ ਖਬਰਾਂ

ਭਾਰਤ-ਸ੍ਰੀਲੰਕਾ ਵਿਚਾਲੇ ਤੀਸਰਾ ਟੀ-20 ਮੈਚ ਅੱਜ, 2020 ਦੀ ਪਹਿਲੀ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ

By Jashan A -- January 10, 2020 9:01 am -- Updated:Feb 15, 2021

ਭਾਰਤ-ਸ੍ਰੀਲੰਕਾ ਵਿਚਾਲੇ ਤੀਸਰਾ ਟੀ-20 ਮੈਚ ਅੱਜ, 2020 ਦੀ ਪਹਿਲੀ ਸੀਰੀਜ਼ ਜਿੱਤਣ ਉਤਰੇਗੀ ਭਾਰਤੀ ਟੀਮ,ਨਵੀਂ ਦਿੱਲੀ: ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਟੀ-20 ਸੀਰੀਜ਼ ਦਾ ਅੱਜ ਆਖਰੀ ਮੁਕਾਬਲਾ ਪੁਣੇ ਵਿਖੇ ਖੇਡਿਆ ਜਾਵੇਗਾ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਅੱਜ ਸੀਰੀਜ਼ ਜਿੱਤਣ ਲਈ ਉਤਰੇਗੀ।

Ind Vs Sl ਗੁਹਾਟੀ ਵਿਚ ਪਹਿਲਾ ਮੈਚ ਰੱਦ ਰਹਿਣ ਤੋਂ ਬਾਅਦ 3 ਮੈਚਾਂ ਦੀ ਸੀਰੀਜ਼ ਵਿਚ ਭਾਰਤ 1-0 ਦੀ ਬੜ੍ਹਤ ਬਣਾ ਚੁੱਕਾ ਹੈ। ਇੰਦੌਰ ਵਿਚ ਉਸ ਨੇ ਦੂਜਾ ਟੀ-20 ਸੱਤ ਵਿਕਟਾਂ ਨਾਲ ਜਿੱਤਿਆ ਸੀ। ਉਥੇ ਹੀ ਮਹਿਮਾਨ ਸ਼੍ਰੀਲੰਕਾਈ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਸੀਰੀਜ਼ ਨੂੰ 1-1 ਨਾਲ ਬਰਾਬਰ ਕਰ ਸਕੇ।

ਟੀਮਾਂ ਇਸ ਤਰ੍ਹਾਂ ਹਨ---

ਭਾਰਤ- ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ ਤੇ ਵਾਸ਼ਿੰਗਟਨ ਸੁੰਦਰ।

Ind Vs Slਸ਼੍ਰੀਲੰਕਾ- ਲਸਿਥ ਮਲਿੰਗਾ (ਕਪਤਾਨ), ਧਨੁਸ਼ਕਾ ਗੁਣਾਥਿਲਕਾ, ਅਵਿਸ਼ਕਾ ਫਰਨਾਂਡੋ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਕੁਸ਼ਲ ਪਰੇਰਾ, ਨਿਰੋਸ਼ਨ ਡਿਕਵੇਲਾ, ਧਨੰਜਯ ਡਿਸਲਵਾ, ਭਾਨੁਕਾ ਰਾਜਪਕਸ਼ੇ, ਓਸ਼ਦਾ ਫਰਨਾਂਡੋ, ਵਾਨਿੰਦੁ ਹਸਰੰਗਾ, ਲਾਹਿਰੂ ਕੁਮਾਰਾ, ਕੁਸ਼ਲ ਮੈਂਡਿਸ, ਲਕਸ਼ਣ ਮੰਦਾਕਨ ਤੇ ਕੁਸਨ ਰਾਜਿਤਾ।

-PTC News