ਮੁੱਖ ਖਬਰਾਂ

ਪਹਿਲੇ ਟੈਸਟ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 318 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਇਸ ਭਾਰਤੀ ਖਿਡਾਰੀ ਨੇ ਰਚਿਆ ਇਤਿਹਾਸ

By Jashan A -- August 26, 2019 9:08 am -- Updated:August 26, 2019 9:12 am

ਪਹਿਲੇ ਟੈਸਟ ਮੈਚ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 318 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਇਸ ਭਾਰਤੀ ਖਿਡਾਰੀ ਨੇ ਰਚਿਆ ਇਤਿਹਾਸ,ਨਵੀਂ ਦਿੱਲੀ: ਆਈ.ਸੀ.ਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਵੈਸਟਇੰਡੀਜ਼ ਦੇ ਖਿਲਾਫ ( India vs West Indies ) ਚੱਲ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਕ੍ਰਿਕਟ ਟੀਮ ਨੇ ਵਿਰੋਧੀਆਂ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਦਰਅਸਲ, ਭਾਰਤੀ ਟੀਮ ਵੱਲੋਂ ਚੌਥੇ ਦਿਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵਿਰੋਧੀਆਂ ਨੂੰ 318 ਦੌੜਾਂ ਨਾਲ ਕਰਾਰੀ ਮਾਤ ਦਿੱਤੀ।

https://twitter.com/BCCI/status/1165718311256109058?s=20

ਤੁਹਾਨੂੰ ਦੱਸ ਦਈਏ ਕਿ ਉਪ ਕਪਤਾਨ ਅਜਿੰਕਯ ਰਹਾਨੇ ਤੇ ਹਨੁਮਾ ਵਿਹਾਰੀ ਦੀਆਂ ਸ਼ਾਦਨਾਰ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (7 ਦੌੜਾਂ 'ਤੇ 5 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਚੌਥੇ ਦਿਨ ਐਤਵਾਰ ਨੂੰ ਆਖਰੀ ਸੈਸ਼ਨ 'ਚ 100 ਦੌੜਾਂ 'ਤੇ ਢੇਰ ਕਰ ਦਿੱਤਾ।

https://twitter.com/BCCI/status/1165718189663277058?s=20

ਹੋਰ ਪੜ੍ਹੋ: ਭਾਰਤ ਦਾ ਸੀਰੀਜ਼ ਤੇ ਕਬਜ਼ਾ 4-1 ਨਾਲ ਆਸਟਰੇਲੀਆ ਨੂੰ ਹਰਾਇਆ

ਇਸ ਮੈਚ 'ਚ ਬੁਮਰਾਹ ਨੇ 7 ਦੌੜਾਂ 'ਤੇ 5 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਟੈਸਟ ਕ੍ਰਿਕਟ ਦੇ ਇਤਿਹਾਸਵਿੱਚ ਉਹ ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ 'ਚ ਇੱਕ ਹੀ ਪਾਰੀ 'ਚ ਪੰਜ ਵਿਕੇਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।

https://twitter.com/BCCI/status/1165733776166719490?s=20

ਇਸ ਤਰ੍ਹਾਂ ਭਾਰਤ ਨੇ ਵਿੰਡੀਜ਼ 'ਤੇ ਦੌੜਾਂ ਦੇ ਲਿਹਾਜ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰਕੇ 2 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।ਭਾਰਤ ਨੂੰ ਇਸ ਜਿੱਤ ਤੋਂ 60 ਅੰਕ ਮਿਲੇ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟਾਂ ਦੀ ਸੀਰੀਜ਼ 'ਚ ਇਕ ਟੈਸਟ ਵਿਚ ਜਿੱਤ ਤੋਂ 60 ਅੰਕ ਮਿਲਦੇ ਹਨ।

-PTC News

  • Share