ਦੂਜੇ ਟੈਸਟ ‘ਚ ਵੈਸਟਇੰਡੀਜ਼ ਨੂੰ 257 ਦੌੜਾਂ ਨਾਲ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼, ਵਿਰਾਟ ਬਣੇ ਨੰਬਰ 1 ਕਪਤਾਨ

Indian Cricket Team

ਦੂਜੇ ਟੈਸਟ ‘ਚ ਵੈਸਟਇੰਡੀਜ਼ ਨੂੰ 257 ਦੌੜਾਂ ਨਾਲ ਹਰਾ ਕੇ ਭਾਰਤ ਨੇ ਜਿੱਤੀ ਸੀਰੀਜ਼, ਵਿਰਾਟ ਬਣੇ ਨੰਬਰ 1 ਕਪਤਾਨ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਇੱਕ ਵਾਰ ਫਿਰ ਕਰਾਰੀ ਮਾਤ ਦੇ ਦਿੱਤੀ ਹੈ।

ਭਾਰਤੀ ਟੀਮ ਨੇ ਮੈਚ ਦੇ ਚੌਥੇ ਦਿਨ ਹੀ ਵੈਸਟਇੰਡੀਜ਼ ਨੂੰ 257 ਦੌੜਾਂ ਨਾਲ ਢੇਹ-ਢੇਰੀ ਕਰਦੇ ਹੋਏ ਦੂਜਾ ਟੈਸਟ ਜਿੱਤ ਕੇ ਮੇਜਬਾਨ ਟੀਮ ਦਾ 2-0 ਨਾਲ ਸਫਾਇਆ ਕਰ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਕਾਫੀ ਖੁਸ਼ ਹਨ।ਉਥੇ ਹੀ ਪ੍ਰਸ਼ੰਸਕ ਵੀ ਉਹਨਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ:ਇੱਕ ਵਾਰ ਫਿਰ ਖਾਕੀ ਹੋਈ ਸ਼ਰਮਸਾਰ, ਨਸ਼ਾ ਕਰਦੇ ASI ਨੂੰ ਲੋਕਾਂ ਨੇ ਰੰਗੇ ਹੱਥੀਂ ਫੜਿਆ

ਭਾਰਤ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ 2 ਟੈਸਟਾਂ ਦੀ ਸੀਰੀਜ਼ ਜਿੱਤਣ ਨਾਲ 120 ਅੰਕ ਮਿਲੇ ਤੇ ਇਸ ਜਿੱਤ ਦੇ ਨਾਲ ਵਿਰਾਟ ਕੋਹਲੀ ਭਾਰਤ ਦੇ ਨੰਬਰ ਇਕ ਕਪਤਾਨ ਬਣ ਗਏ ਹਨ।

ਇਥੇ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਵਿੰਡੀਜ਼ ਨੂੰ 468 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਵਿੰਡੀਜ਼ ਦੀ ਪਾਰੀ 210 ਦੌੜਾਂ ’ਤੇ ਢੇਰ ਹੋ ਗਈ। ਇਸ ਜਿੱਤ ‘ਚ ਇੱਕ ਵਾਰ ਫਿਰ ਤੋਂ ਭਾਰਤੀ ਗੇਂਦਬਾਜ਼ਾਂ ਦੀ ਮਹੱਤਵਪੂਰਨ ਭੂਮਿਕਾ ਰਹੀ।

ਭਾਰਤ ਵਲੋਂ ਰਵਿੰਦਰ ਜਡੇਜਾ ਤੇ ਮੁਹੰਮਦ ਸ਼ਮੀ ਦੇ 3-3 ਜਦਕਿ ਇਸ਼ਾਂਤ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਨੇ ਇਕ ਵਿਕਟ ਹਾਸਲ ਕੀਤੀ।

-PTC News