Sat, Apr 20, 2024
Whatsapp

IND vs WI: ਬੁਮਰਾਹ ਦਾ ਸ਼ਿਕਾਰ ਹੋਏ ਵੈਸਟਇੰਡੀਜ਼ ਬੱਲੇਬਾਜ਼, ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ

Written by  Jashan A -- September 01st 2019 01:51 PM
IND vs WI: ਬੁਮਰਾਹ ਦਾ ਸ਼ਿਕਾਰ ਹੋਏ ਵੈਸਟਇੰਡੀਜ਼ ਬੱਲੇਬਾਜ਼, ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ

IND vs WI: ਬੁਮਰਾਹ ਦਾ ਸ਼ਿਕਾਰ ਹੋਏ ਵੈਸਟਇੰਡੀਜ਼ ਬੱਲੇਬਾਜ਼, ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ

IND vs WI: ਬੁਮਰਾਹ ਦਾ ਸ਼ਿਕਾਰ ਹੋਏ ਵੈਸਟਇੰਡੀਜ਼ ਬੱਲੇਬਾਜ਼, ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਨ੍ਹੀ ਦਿਨੀਂ ਵੈਸਟਇੰਡੀਜ਼ ਦੇ ਖਿਲਾਫ ਟੈਸਟ ਸੀਰੀਜ਼ ਖੇਡ ਰਹੀ ਹੈ। ਜਿਸ 'ਚ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪਹਿਲੇ ਮੈਚ 'ਚ ਗੇਂਦਬਾਜ਼ਾਂ ਦੀ ਬਦੋਲਤ ਭਾਰਤੀ ਟੀਮ ਨੇ ਵਿਰੋਧੀਆਂ ਨੂੰ 318 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ 'ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਯੋਗਦਾਨ ਰਿਹਾ। https://twitter.com/BCCI/status/1167890913189715968?s=20 ਉਥੇ ਹੀ ਦੂਸਰੇ ਮੈਚ 'ਚ ਬੁਮਰਾਹ ਆਪਣੇ ਸ਼ਾਨਦਾਰ ਗੇਂਦਬਾਜ਼ੀ ਦਾ ਜੌਹਰ ਦਿਖਾ ਰਹੇ ਹਨ। ਬੁਮਰਾਹ ਨੇ ਆਪਣੀਆਂ ਅੱਗ ਵਰ੍ਹਾਉਂਦੀਆਂ ਗੇਂਦਾਂ ਨਾਲ ਵਿੰਡੀਜ਼ ਖਿਲਾਫ ਹੈਟ੍ਰਿਕ ਲਗਾ ਕੇ ਵੱਡਾ ਰਿਕਾਰਡ ਬਣਾ ਲਿਆ ਹੈ। ਬੁਮਰਾਹ ਟੈਸਟ ਕ੍ਰਿਕਟ ’ਚ ਹੈਟ੍ਰਿਕ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਹੋਰ ਪੜ੍ਹੋ: ਵੈਸਟਇੰਡੀਜ਼ ਟੈਸਟ ਟੀਮ 'ਚ ਖੇਡੇਗਾ ਇਹ143 ਕਿਲੋਗ੍ਰਾਮ ਭਾਰ ਵਾਲਾ ਖਿਡਾਰੀ ! https://twitter.com/BCCI/status/1167898303238832129?s=20 ਇਸ ਤੋਂ ਪਹਿਲਾਂ ਸਪਿਨ ਗੇਂਦਬਾਜ਼ ਹਰਭਜਨ ਸਿੰਘ ਅਤੇ ਇਰਫਾਨ ਪਠਾਨ ਨੇ ਇਹ ਕਾਰਨਾਮਾ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਬੁਮਰਾਹ ਨੇ ਕਰੀਅਰ ਦੀ ਪਹਿਲੀ ਹੈਟਰਿਕ ਦੇ ਨਾਲ ਕੁਲ 6 ਵਿਕਟ ਝਟਕੇ। ਇਸ ਤਰ੍ਹਾਂ ਭਾਰਤ ਦੇ 416 ਦੌੜਾਂ ਦੇ ਜਵਾਬ ’ਚ ਵੈਸਟਇੰਡੀਜ਼ ਨੇ ਫਿਲਹਾਲ 7 ਵਿਕਟ ਗੁਆ ਕੇ ਸਿਰਫ 87 ਦੌੜਾਂ ਬਣਾਈਆਂ ਹਨ। -PTC News


Top News view more...

Latest News view more...